Malout News

ਬਿਜਲੀ ਬਿੱਲ ਪੇਮੈਂਟ ਮਸ਼ੀਨ ਬੰਦ ਕਰਨ ਦੇ ਹੁਕਮ ‘ਤੇ ਲੋਕਾਂ ‘ਚ ਰੋਸ

ਮਲੋਟ:- ਪਾਵਰਕਾਮ ਵਿਭਾਗ ਵਲੋਂ ਆਪਣੇ ਖ਼ਪਤਕਾਰਾਂ ਨੂੰ ਸੁਵਿਧਾ ਦੇਣ ਲਈ ਬਿੱਲ ਪੇਮੈਂਟ ਮਸ਼ੀਨ ਲਗਾਈ, ਪ੍ਰੰਤੂ ਹੁਣ ਇਸ ਮਸ਼ੀਨ ਨੂੰ ਬੰਦ ਕਰਨ ਦੇ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਵਲੋਂ ਲਗਾਈ ਗਈ ਪੈਮੇਂਟ ਮਸ਼ੀਨ ਨੂੰ ਟੀ.ਐੱਸ.ਆਈ. ਕੰਪਨੀ ਦੇ ਕਰਮਚਾਰੀ ਚਲਾਉਂਦੇ ਹਨ ਅਤੇ ਸ਼ਹਿਰ ਦੇ ਬਿਜਲੀ ਘਰ ਵਿਚ ਲੱਗੀ ਇਸ ਮਸ਼ੀਨ ਨੂੰ ਮਹੀਨੇ ਦੇ 30 ਦਿਨ ਬਿਜਲੀ ਬਿੱਲ ਭਰੇ ਜਾਣ ਦੀ ਸਹੂਲਤ । ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ‘ਤੇ ਵੀ ਸ਼ਹਿਰ ਵਾਸੀ ਬਿਜਲੀ ਦੇ ਬਿੱਲ ਭਰਦੇ ਸਨ | ਇਸ ਮਸ਼ੀਨ ਨੂੰ ਸਾਲ 2017 ਵਿਚ ਲਗਵਾਇਆ ਸੀ । ਸ਼ਹਿਰ ਦੇ ਅਮਨ, ਰਮੇਸ਼, ਪਵਨ ਅਤੇ ਮੁਕੇਸ਼ ਨੇ ਆਦਿ ਨੇ ਦੱਸਿਆ ਕਿ ਬਿਜਲੀ ਬਿੱਲ ਭਰਨ ਦੇ ਪਹਿਲਾਂ ਲੰਬੀਆਂ ਲਾਈਨਾਂ ਵਿਚ ਲੱਗਦੇ ਸੀ, ਪ੍ਰੰਤੂ ਇਹ ਮਸ਼ੀਨ ਆਉਣ ਕਾਰਨ ਇਹ ਸਮੱਸਿਆ ਖ਼ਤਮ ਹੋ ਗਈ ਹੈ, ਪ੍ਰੰਤੂ ਹੁਣ ਫ਼ਿਰਮਸ਼ੀਨ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣਾ ਸਮਾਂ ਗਵਾਉਣਾ ਪੈਦਾ ਹੈ | ਜਦੋਂ ਕੰਪਨੀ ਦੇ ਸਾਈਟ ਇੰਚਾਰਜ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਐੱਸ.ਟੀ.ਆਈ. ਦੇ ਵਲੋਂ ਕਰੀਬ 126 ਮਸ਼ੀਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਪਾਵਰਕਾਮ ਨੇ ਕਰੀਬ 36 ਮਸ਼ੀਨਾਂ ਬੰਦ ਕਰਨ ਦੇ ਲਈ ਹੁਕਮ ਜਾਰੀ ਕੀਤੇ ਹਨ । ਮਸ਼ੀਨ ਬੰਦ ਹੋਣ ਨਾਲ ਕੰਪਨੀ ਦਾ ਵੀ ਨੁਕਸਾਨ ਹੋਵੇਗਾ। ਜਦੋਂ ਇਸ ਸਬੰਧੀ ਐਕਸੀਅਨ ਹਰੀਸ਼ ਕੋਥਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਦੇ ਹੱਲ ਲਈ ਕੋਸ਼ਿਸ਼ ਜਾਰੀ ਹੈ ।

Leave a Reply

Your email address will not be published. Required fields are marked *

Back to top button