District NewsMalout News

ਵਿਧਾਨ ਸਭਾ ਚੋਣ ਹਲਕਾ 084 ਦੇ ਲਈ ਵੋਟਰ ਜਾਗਰੂਕਤਾ ਵੈਨ ਨੂੰ ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ ਵੱਖ-ਵੱਖ ਖੇਤਰਾਂ ਲਈ ਹਰੀ ਝੰਡੀ ਦੇ ਕੀਤਾ ਰਵਾਨਾ

ਮਲੋਟ (ਗਿੱਦੜਬਾਹਾ): ਮਾਨਯੋਗ ਚੋਣ ਕਮਿਸ਼ਨ ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੀਪ ਪ੍ਰੋਜੈਕਟ ਤਹਿਤ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਵੈਨ ਨੂੰ ਮਾਨਯੋਗ ਡਾ. ਅਜੀਤ ਪਾਲ ਸਿੰਘ ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ ਅੱਜ ਹਰੀ ਝੰਡੀ ਦੇ ਕੇ ਵਿਧਾਨ ਸਭਾ ਚੋਣ ਹਲਕਾ 084 ਗਿੱਦੜਬਾਹਾ ਦੇ ਵੱਖ-ਵੱਖ ਖੇਤਰਾਂ ਲਈ ਰਵਾਨਾ ਕੀਤਾ ਗਿਆ।

ਇਸ ਵੈਨ ਦਾ ਉਦੇਸ਼ ਨਵੇਂ ਵੋਟਰਾਂ ਨੂੰ ਰਜਿਸਟਰ ਕਰਨਾ, ਵੋਟ ਪਾਉਣ ਲਈ ਉਤਸ਼ਾਹਿਤ ਕਰਨਾ, ਵੋਟ ਵਿੱਚ ਬਦਲਾਅ ਕਰਨ, ਈ.ਵੀ.ਐੱਮ ਅਤੇ ਵੀ.ਵੀ.ਪੈਟ ਮਸ਼ੀਨ ਦੀ ਜਾਣਕਾਰੀ ਵੋਟਰਾਂ ਨਾਲ ਸਾਂਝੀ ਕਰਨਾ ਹੋਵੇਗਾ। ਇਸ ਮੌਕੇ ਸ਼੍ਰੀ ਦਰਸ਼ਨ ਲਾਲ (ਇਲੈਕਸ਼ਨ ਸੈੱਲ ਇੰਚਾਰਜ), ਮਿਸ. ਨੁਸਰਤ ਜਹਾਂ (ਇਲੈਕਸ਼ਨ ਕਲਰਕ), ਸ਼੍ਰੀ ਭੋਲਾ ਸਿੰਘ (ਸੀਨੀਅਰ ਸਹਾਇਕ ਇਲੈਕਸ਼ਨ ਸੈੱਲ), ਰਾਜਪਾਲ ਸਿੰਘ (ਸਟੈਨੋ), ਤਰਸੇਮ ਸਿੰਘ ਅਤੇ ਸਵੀਪ ਟੀਮ ਸਟਾਫ ਹਾਜ਼ਿਰ ਸੀ।

Author: Malout Live

Back to top button