Health

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਕਤੇ

1 ਇਸ ਸਾਲ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਬਿਮਾਰ ਹੋਣਾ ਆਮ ਗੱਲ ਹੈ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਕਈ ਬਿਮਾਰੀਆਂ ਦਸਤਕ ਦੇਣ ਲੱਗਦੀਆਂ ਹਨ। ਅੱਜ ਤੁਹਾਨੂੰ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਾਅ ਕਰਨ ਦੇ ਤਰੀਕੇ ਦੱਸਾਂਗੇ।
2 ਡੀਹਾਈਡ੍ਰੇਸ਼ਨ ਦਾ ਮਤਲਬ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ ਹੈ। ਇਸ ਨਾਲ ਸਟ੍ਰੈਸ ਮਹਿਸੂਸ ਹੋਣ ਲੱਗਦਾ ਹੈ। ਬਹੁਤ ਪਿਆਸ ਲੱਗਦੀ ਹੈ ਤੇ ਸਿਰ ਜਾਂ ਸਰੀਰ ਦੇ ਹੋਰ ਅੰਗਾਂ ਵਿੱਚ ਦਰਦ ਵੀ ਹੋਣ ਲੱਗਦਾ ਹੈ। ਪੇਸ਼ਾਬ ਦਾ ਰੰਗ ਪੀਲਾ ਪੈ ਜਾਂਦਾ ਹੈ। ਕਈ ਵਾਰ ਕਮਜ਼ੋਰੀ ਨਾਲ ਚੱਕਰ ਵੀ ਆਉਂਦੇ ਹਨ।
3 ਇਸ ਤੋਂ ਬਚਣ ਲਈ ਪਾਣੀ ਪੀਣਾ ਸਭ ਤੋਂ ਬਿਹਤਰ ਉਪਾਅ ਹੈ।
4 ਦਿਨ ਭਰ ਵਿੱਚ ਇੱਕ ਤੋਂ ਦੋ ਨਿੰਬੂ ਪੀਣੇ ਚਾਹੀਦੇ ਹਨ।
5 ਡੀਹਾਈਡ੍ਰੇਸ਼ਨ ਹੋਣ ‘ਤੇ ਇੱਕ ਗਿਲਾਸ ਪਾਣੀ ਵਿੱਚ ਇੱਕ ਚੁਟਕੀ ਨਮਕ ਪਾ ਕੇ ਪੀਣ ਨਾਲ ਵੀ ਲਾਭ
6 ਚਾਹੇ ਤਾਂ ORS ਦਾ ਘੋਲ ਬਣਾ ਕੇ ਵੀ ਪੀਤਾ ਜਾ ਸਕਦਾ ਹੈ।
7 ਸਰੀਰ ਨੂੰ ਨਮ ਰੱਖਣ ਲਈ ਆਪਣੇ ਖਾਣ-ਪੀਣ ਵਿੱਚ ਜੂਸ ਤੇ ਸਬਜ਼ੀਆਂ ਸ਼ਾਮਲ ਕਰੋ।
8 ਤਰਬੂਜ਼, ਅੰਗੂਰ, ਅਨਾਰ, ਆਂਵਲਾ, ਸਟ੍ਰਾਬੈਰੀ, ਤਰ, ਪਿਆਜ, ਟਮਾਟਰ, ਮੂਲੀ, ਗਾਜਰ ਆਦਿ ਨੂੰ ਵੀ ਖਾਣੇ ਵਿੱਚ ਸ਼ਾਮਲ ਕਰੋ। ਗਰਮੀਆਂ ਦੇ ਮੌਸਮ ਵਿੱਚ ਇਹ ਆਸਾਨੀ ਨਾਲ ਮਿਲ ਜਾਂਦੇ ਹਨ।

Leave a Reply

Your email address will not be published. Required fields are marked *

Back to top button