District NewsMalout News

ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਦੇ ਈ. ਕਾਰਡ ਬਣਾਉਣ ਸੰਬੰਧੀ ਹੋਈ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਦੇ ਈ. ਕਾਰਡ ਬਣਾਉਣ ਸੰਬੰਧੀ ਮੀਟਿੰਗ ਰਿਸ਼ਭ ਬਾਂਸਲ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਮੁਕਤਸਰ ਸਾਹਿਬ  ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਸਿਹਤ ਸਹੂਲਤਾਂ ਦਾ ਲਾਭ ਦੇਣ ਲਈ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ. ਕਾਰਡ ਬਣਾਏ ਗਏ ਹਨ ਅਤੇ ਜਿਨ੍ਹਾਂ ਦੇ ਕਾਰਡ ਬਣਨ ਤੋਂ ਰਹਿ ਗਏ ਹਨ, ਉਨ੍ਹਾਂ ਲਾਭਪਾਤਰੀਆਂ ਦੇ ਈ. ਕਾਰਡ ਬਣਾਏ ਜਾ ਰਹੇ ਹਨ। ਇਸ ਮੌਕੇ ਫੂਡ ਸਿਵਲ ਸਪਲਾਈ, ਪੰਜਾਬ ਮੰਡੀ ਬੋਰਡ, ਕਰ ਅਤੇ ਆਬਕਾਰੀ, ਲੇਬਰ ਅਤੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਦੇ ਵਿਭਾਗ ਨਾਲ ਸੰਬੰਧਿਤ ਜੇਕਰ ਕਿਸੇ ਲਾਭਪਾਤਰੀ ਦਾ ਕਾਰਡ ਬਣਨ ਵਾਲਾ ਰਹਿ ਗਿਆ ਹੈ, ਉਨ੍ਹਾਂ ਦੇ ਈ. ਕਾਰਡ ਬਣਾਏ ਜਾਣ। ਇਸ ਮੌਕੇ ਡਾ. ਬੰਦਨਾ ਬਾਂਸਲ, ਡਿਪਟੀ ਮੈਡੀਕਲ ਕਮਿਸ਼ਨਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਪਹਿਲਾਂ ਹੀ ਆਯੂਸ਼ਮਾਨ ਯੋਜਨਾ ਤਹਿਤ ਕਾਰਡ ਬਣੇ ਹੋਏ ਹਨ, ਉਹ ਇਹਨਾਂ ਕਾਰਡਾਂ ਦਾ ਫਾਇਦਾ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਵੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਡ ਨਾਲ ਮਾਤਾ, ਪਿਤਾ, ਨਵ-ਜਨਮੇ ਬੱਚੇ ਜਾਂ ਵਿਧਵਾ ਭੈਣ ਦਾ ਨਾਮ ਦਰਜ ਕਰਵਾ ਕੇ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਡ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਬਣਾਏ ਜਾ ਰਹੇ ਹਨ, ਲਾਭਪਾਤਰੀ ਆਯੂਸ਼ਮਾਨ ਸਿਹਤ ਬੀਮਾ ਕਾਰਡ ਸੇਵਾ ਕੇਂਦਰਾਂ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ ਵਿਖੇ ਬਣਵਾ ਸਕਦੇ ਹਨ, ਜਿੱਥੇ ਉਹਨਾਂ ਨੂੰ ਇਹ ਕਾਰਡ ਬਨਾਉਣ ਲਈ 30 ਰੁਪਏ ਦੇਣੇ ਹੋਣਗੇ।

Author: Malout Live

Back to top button