Malout News
ਸਬ ਡਵੀਜ਼ਨ ਮਲੋਟ ਵਿੱਚ ਐੱਸ.ਡੀ.ਓ ਅਤੇ ਆਰ.ਏ ਦੀ ਸੀਟ ਖਾਲੀ ਹੋਣ ਕਾਰਨ ਇਲਾਕਾ ਵਾਸੀ ਪ੍ਰਰੇਸ਼ਾਨ- ਪ੍ਰਧਾਨ ਸ਼ਿਵ ਕੁਮਾਰ
ਮਲੋਟ:- ਬਿਜਲੀ ਬੋਰਡ ਦੇ ਸਬ ਡਵੀਜ਼ਨ ਮਲੋਟ ਵਿੱਚ ਐੱਸ.ਡੀ.ਓ ਅਤੇ ਆਰ.ਏ ਦੀ ਸੀਟ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਆਮ ਸ਼ਹਿਰ ਨਿਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਬਲਾਕ ਕਾਂਗਰਸ ਸ਼ਹਿਰੀ ਮਲੋਟ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਸਾਂਝੀ ਕਰਦਿਆਂ ਕਿਹਾ ਕਿ ਕਿਸੇ ਨੇ ਬਿਜਲੀ ਬਿੱਲ ਸਹੀ ਕਰਵਾਉਣਾ ਹੋਵੇ ਤਾਂ ਆਰ.ਏ ਦੀ ਕੁਰਸੀ ਖਾਲੀ ਮਿਲਦੀ ਹੈ। ਲੋਕਾਂ ਦੇ ਬਹੁਤ ਸਾਰੇ ਕੰਮ ਐੱਸ.ਡੀ.ਓ ਨਾ ਹੋਣ ਕਰਕੇ ਵਿੱਚ ਹੀ ਲਮਕ ਰਹੇ ਹਨ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਲੋਕਾਂ ਦੀ ਸਹੂਲਤ ਵਾਸਤੇ ਐੱਸ.ਡੀ.ਓ ਅਤੇ ਆਰ.ਏ ਤੈਨਾਤ ਕੀਤੇ ਜਾਣ ਤਾਂ ਜੋ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
Author: Malout Live