District NewsMalout News

ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਮੁਸਤੈਦੀ ਤੇ ਫੌਰੀ ਕਾਰਵਾਈ ਦੇ ਚੱਲਦਿਆਂ ਏਅਰ ਫੋਰਸ ਦੇ ਇੱਕ ਮੁਲਾਜ਼ਮ ਦੀ ਬਚਾਈ ਜਾਨ

ਮਲੋਟ: ਐੈਂਤਵਾਰ ਦੇਰ ਰਾਤ ਦੋਦਾ ਇਲਾਕੇ ਵਿੱਚ ਗਸ਼ਤ ਦੌਰਾਨ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ, ਡਾ. ਸਚਿਨ ਗੁਪਤਾ (ਆਈ.ਪੀ.ਐੱਸ) ਦੀ ਮੁਸਤੈਦੀ ਤੇ ਫੌਰੀ ਕਾਰਵਾਈ ਦੇ ਸਦਕਾ ਇੱਕ ਬੰਦਾ ਜੋ ਕਿ ਸੜਕੀ ਹਾਦਸੇ ਦੌਰਾਨ ਵਗਦੇ ਸੂਏ ਵਿੱਚ ਜਾ ਡਿੱਗਿਆ ਸੀ, ਦੀ ਜਾਨ ਬਚਾ ਲਈ ਗਈ।ਡਾ. ਸਚਿਨ ਗੁਪਤਾ ਨੇ ਜਿਵੇਂ ਹੀ ਇੱਕ ‘ਤਿੰਨ ਪਹੀਆ’ ਵਾਹਨ ਸ਼ਤੀਗ੍ਰਸਤ ਵੇਖਿਆ ਤਾਂ ਤੁਰੰਤ ਆਪਣੀਆਂ ਸਰਕਾਰੀ ਗੱਡੀਆਂ ਨੂੰ ਰੁਕਵਾ ਕੇ ਹੈੱਡਲਾਈਟਾਂ ਦਾ ਰੁੱਖ ਵਗਦੇ ਪਾਣੀ ਵੱਲ ਕੀਤਾ ਜਿੱਥੇ ਇੱਕ ਬੰਦਾ ਫਸਿਆ ਹੋਇਆ ਨਜ਼ਰ ਆਇਆ। ਐੱਸ.ਐੱਸ.ਪੀ ਨੇ ਆਪਣੇ ਗੰਨਮੈਨਾਂ, ਗੁਰਵਿੰਦਰ ਸਿੰਘ ਅਤੇ ਹੋਰਾਂ ਨੂੰ ਉਸ ਬੰਦੇ ਨੂੰ ਪਾਣੀ ਵਿੱਚੋਂ ਕੱਢਿਆ ਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਈ।

ਇਨ੍ਹਾਂ ਹੀ ਨਹੀਂ ਐੱਸ.ਐੱਸ.ਪੀ ਨੇ ਉਸ ਹਾਲੋਂ ਬੇਹਾਲ ਬੰਦੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਊਣ ਲਈ ਵੀ ਚਾਰਾਜੋਈ ਕੀਤੀ। ਮੌਕੇ ਤੇ ਪਹੁੰਚੇ ਇਲਾਕੇ ਦੇ ਵਸਨੀਕਾਂ ਅਤੇ ਮੋਹਤਬਾਰ ਵਿਅਕਤੀਆਂ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ ਜਿਨ੍ਹਾਂ ਕਰ ਕੇ ਇੱਕ ਵਿਅਕਤੀ ਦੀ ਜਾਨ ਬਚ ਗਈ। ਇਸ ਵਿਅਕਤੀ ਦੀ ਪਹਿਚਾਣ ਇੱਕ ਨਾਮਾਲੂਮ ਭਾਰਤੀ ਏਅਰਫੋਰਸ ਵਿੱਚ ਤਾਇਨਾਤ ਮੁਲਾਜ਼ਮ ਵੱਜੋਂ ਹੋਈ ਜੋ ਕਿ ਆਟੋ ਰਿਕਸ਼ਾ ਵਿੱਚ ਬੈਠ ਕੇ ਜਾ ਰਿਹਾ ਸੀ । ਐੱਸ.ਐੱਸ.ਪੀ ਸਚਿਨ ਗੁਪਤਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਜਾਂ ਹਾਦਸੇ ਦੀ ਇਤਲਾਹ ਪੁਲਿਸ ਨੂੰ ਦੇਣ ਦੇ ਨਾਲ-ਨਾਲ ਖੁਦ ਵੀ ਹਾਦਸਾਗ੍ਰਸਤ ਗੱਡੀ ਜਾਂ ਸਵਾਰੀ ਦੀ ਵੀ ਮੱਦਦ ਕਰਨੀ ਚਾਹੀਦੀ ਹੈ।

Author: Malout Live

Leave a Reply

Your email address will not be published. Required fields are marked *

Back to top button