Malout News

ਵੱਖ-ਵੱਖ ਮਾਮਲਿਆਂ ‘ਚ ਨਾਜਾਇਜ਼ ਸ਼ਰਾਬ ਬਰਾਮਦ

ਮਲੋਟ:- ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 45 ਲੀਟਰ ਨਜਾਇਜ਼ ਸ਼ਰਾਬ, 8 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ ਮਾਰਕਾ ਖਾਸਾ ਸੰਤਰਾ ਬਰਾਮਦ ਕਰਕੇ ਦੋ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਪੁਲਿਸ ਪਾਰਟੀ ਪਿੰਡ ਆਧਨੀਆਂ ਦੇ ਬੱਸ ਅੱਡੇ ਕੋਲ ਸੀ, ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਧਰਮਿੰਦਰ ਸਿੰਘ ਵਾਸੀ ਆਧਨੀਆਂ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦੀ ਆਦੀ ਹੈ, ਤਾਂ ਪੁਲਿਸ ਨੇ ਉਸ ਦੇ ਘਰ ਤੇ ਛਾਪੇਮਾਰੀ ਕਰਕੇ 45 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ। ਇਸ ਤਰ੍ਹਾਂ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਪੰਜਾਵਾ ਤੋਂ ਸਿੱਖਵਾਲਾ ਜਾ ਰਹੇ ਸਨ, ਤਾਂ ਜਸਪ੍ਰੀਤ ਸਿੰਘ ਉਰਫ਼ ਗੱਗੂ ਪਲਾਸਟਿਕ ਦਾ ਗੱਟਾ ਲੈ ਕੇ ਪਿੰਡ ਵਿਚ ਵੜਨ ਲੱਗਾ, ਤਾਂ ਪੁਲਿਸ ਵਲੋਂ ਆਵਾਜ਼ ਮਾਰਨ ‘ਤੇ ਉਹ ਗੱਟਾ ਸੁੱਟ ਕੇ ਭੱਜ ਗਿਆ, ਪੁਲਿਸ ਵਲੋਂ ਗੱਟੇ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ 8 ਬੋਤਲਾਂ ਨਜਾਇਜ਼ ਸ਼ਰਾਬ ਠੇਕਾ ਦੇਸੀ ਪੰਜਾਬ ਮਾਰਕਾ ਖਾਸਾ ਸੰਤਰਾ ਬਰਾਮਦ ਹੋਈਆਂ । ਪੁਲਿਸ ਨੇ ਉਕਤ ਵਿਅਕਤੀਆਂ ‘ਤੇ ਮੁਕੱਦਮਾ ਨੰਬਰ 238 ਤੇ 239 ਧਾਰਾ 61/1/14 ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *

Back to top button