District NewsMalout News

ਮਲੋਟ ਵਿੱਚ ਚੱਲ ਰਹੇ ਫਰੀ ਸਮਰ ਕੈਂਪ ਵਿਜ਼ਨ ਐਂਡ ਏਮ ਵਿੱਚ ਪਹੁੰਚੇ ਡਾ. ਵਿਕਾਸ ਬਾਂਸਲ

ਮਲੋਟ : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਚੀਫ ਅਤੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਸਟੇਟ ਯੂਥ ਵਾਈਸ ਪ੍ਰਧਾਨ ਰਵਨੀਤ ਕੌਰ ਵੱਲੋਂ ਸਮੁੱਚੀ ਟੀਮ ਮਿਲ ਕੇ ਲੜਕੀਆਂ ਲਈ ਫਰੀ ਸਮਰ ਕੈਂਪ ਵਿਜ਼ਨ ਐਂਡ ਏਮ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਗਲੀ ਨੰਬਰ-2 ਏਕਤਾ ਨਗਰ, ਮਲੋਟ ਵਿਖੇ ਚਲਾਇਆ ਜਾ ਰਿਹਾ।

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਡਾ. ਵਿਕਾਸ ਬਾਂਸਲ ਪਹੁੰਚੇ। ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਸਰੀਰ ਦੀ ਸਫਾਈ, ਖਾਣ-ਪੀਣ, ਸਰੀਰ ਦੀ ਬਿਮਾਰੀਆਂ ਦੇ ਤੌਰ ਤਰੀਕੇ ਦੱਸ ਕੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਡਾਕਟਰ ਸਾਹਿਬ ਵੱਲੋਂ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਡਾ. ਵਿਕਾਸ ਬਾਂਸਲ ਵੱਲੋਂ ਪ੍ਰਿੰਸ ਬਾਂਸਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਸ ਅਨੋਖੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਵਿਸ਼ਵਾਸ਼ ਦਵਾਇਆ ਕਿ ਸਮੇਂ-ਸਮੇਂ ਤੇ ਉਹਨਾਂ ਦੇ ਨਾਲ ਮਾਨਵਤਾ ਦੀ ਸੇਵਾ ਕਾਰਜਾਂ ਵਿੱਚ ਸਾਥ ਦੇਣਗੇ।

Author : Malout Live

Back to top button