Uncategorized

ਲਵਿੰਗ ਲਿਟਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਮਲੋਟ– ਦੀਵਾਲੀ ਤੇ ਬੰਦੀ-ਛੋੜ ਦੇ ਪਵਿੱਤਰ ਦਿਹਾੜੇ ਦੀ ਪੂਰਵ ਸੰਧਿਆ ‘ਤੇ ਸਥਾਨਕ ਲਵਿੰਗ ਲਿਟਲ ਪਲੇਵੇ ਤੇ ਪ੍ਰੈਪਰੇਟਰੀ ਸਕੂਲ ਵਿਖੇ ਪਿ੍ੰ. ਮੀਨਾ ਅਰੋੜਾ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਸਮਾਗਮ ਦਾ ਸ਼ੁੱਭ ਆਰੰਭ ਪਿ੍ੰਸੀਪਲ ਮੀਨਾ ਅਰੋੜਾ, ਸਮੂਹ ਅਧਿਆਪਕਾਂ ਅਤੇ ਬੱਚਿਆਂ ਵਲੋਂ ਦੀਪਕ ਜਗਾ ਕੇ ਅਤੇ ਸ੍ਰੀ ਮਾਂ ਲਕਸ਼ਮੀ ਜੀ ਦੀ ਪੂਜਾ ਅਰਚਨਾ ਕਰਕੇ ਕੀਤੀ ਗਈ | ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਵਲੋਂ ਮਿਲ ਕੇ ਬਣਾਈ ਗਈ ਰੰਗੋਲੀ ਹਾਜ਼ਰੀਨ ਲਈ ਖਿੱਚ ਦਾ ਕੇਂਦਰ ਰਹੀ । ਇਸ ਮੌਕੇ ਪਿ੍ੰਸੀਪਲ ਨੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਦੀਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਵਜੋਂ ਮਨਾਉਣ | ਇਸ ਮੌਕੇ ਜਗਜੀਤ, ਸਵੀਟੀ, ਰਜਨੀ, ਰਮਨਦੀਪ ਆਦਿ ਨੇ ਵੀ ਬੱਚਿਆਂ ਨਾਲ ਮਿਲ ਕੇ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀਆਂ ਚਲਾਈਆਂ।ਅੰਤ ਵਿਚ ਸਮੂਹ ਬੱਚਿਆਂ ਨੂੰ ਮਠਿਆਈਆਂ ਅਤੇ ਤੋਹਫ਼ੇ ਵੰਡੇ ਗ।

Leave a Reply

Your email address will not be published. Required fields are marked *

Back to top button