District News
ਜ਼ਿਲੇ ਦੇ ਖੇਡ ਗਰਾਉਂਡ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ- ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਹਿਬ 21 ਮਾਰਚ:- ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਅਨਿੰਦਰਵੀਰ ਕੌਰ ਜਿਲਾ ਖੇਡ ਅਫਸਰ ਨੇ ਜ਼ਿਲਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ
ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਬਣੇ ਕਿਸੇ ਵੀ ਖੇਡ ਸਟੇਡੀਅਮ, ਗਰਾਊਂਡਾਂ ਅੰਦਰ ਖੇਡ ਪ੍ਰੈਕਟਿਸ ਲਈ ਨਾ ਆਉਣ ਅਤੇ ਜਿਲੇ ਦੀਆਂ ਸਮੂਹ ਪੰਚਾਇਤਾਂ ਅਤੇ ਕਲੱਬ ਮੈਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਲੇ ਅੰਦਰ ਕਿਸੇ ਵੀ ਤਰਾਂ ਦੇ ਖੇਡ ਟੂਰਨਾਮੈਂਟ ਅਗਲੇ ਹੁਕਮਾਂ ਤੱਕ ਨਾ ਕਰਵਾਏ ਜਾਣ ਅਤੇ ਜਿਲੇ ਦੇ ਸਾਰੇ ਖੇਡ ਗਰਾਊਂਡ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ ਅਗਲੇ ਹੁਕਮਾਂ ਤੱਕ ਬੰਦ ਕੀਤੇ ਗਏ ਹਨ।