District News

ਜ਼ਿਲ੍ਹਾ ਪੁਲਿਸ ਵੱਲੋਂ ਅਗਵਾ ਹੋਏ ਲੜਕੇ ਨੂੰ ਤਿੰਨ ਘੰਟਿਆਂ ਵਿੱਚ ਕੀਤਾ ਗਿਆ ਬਰਾਮਦ ਕਰ, 3 ਦੋਸ਼ੀਆਂ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਰਾਜਬਚਨ ਸਿੰਘ ਸੰਧੂ , ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਜਸਮੀਤ ਸਿੰਘ. ਉੱਪ ਕਪਤਾਨ ਪੁਲਿਸ (ਡੀ), ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਇਸੰਪੈਕਟਰ ਤਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਲ ਪ੍ਰਾਪਤ ਹੋਈ ਜਦੋਂ ਲਵਜੋਤ ਸਿੰਘ ਪੁੱਤਰ ਗੁਰਮੁੱਖ ਸਿੰਘ ਪੁੱਤਰ ਨੇ ਦੱਸਿਆ ਕਿ ਉਸਦਾ ਦੋਸਤ ਲਵਦੀਪ ਸਿੰਘ (ਉਮਰ ਕਰੀਬ 17/18 ਸਾਲ) ਪੁੱਤਰ ਗੁਰਮੀਤ ਸਿੰਘ ਵਾਸੀ ਚੱਕ ਰੋਹੀਵਾਲਾ ਜਿਲਾ ਫਾਜਿਲਕਾ ਬੀਤੇ ਦਿਨ ਮੋਟਰਸਾਇਕਲ ਤੇ ਸਵਾਰ ਹੋ ਕੇ ਮਲੋਟ ਰੋਡ ਬਾਈਪਾਸ ਜਾ ਰਹੇ ਸੀ ਕਿ ਕੁਝ ਵਿਅਕਤੀ ਸਕਾਰਪੀਓ ਗੱਡੀ ਅਤੇ ਪੋਲੋ ਗੱਡੀ ਵਿੱਚ ਆਏ ਤੇ ਉਸ ਦੇ ਦੋਸਤ ਲਵਦੀਪ ਸਿੰਘ ਨੂੰ ਮਾਰ ਦੇਣ ਦੀ ਨਿਯਤ ਨਾਲ ਚੱਕ ਕੇ ਲੈ ਗਏ । ਪੁਲਿਸ ਵੱਲੋਂ ਲੜਕੇ ਲਵਦੀਪ ਸਿੰਘ ਕੁਝ ਘੰਟਿਆਂ ਵਿੱਚ ਹੀ ਦੋਸ਼ੀਆ ਦੀ ਹਿਰਾਸਤ ਵਿਚੋਂ ਅਜ਼ਾਦ ਕਰਵਾਇਆ ਅਤੇ ਮੌਕਾ ਪਰ 03 ਦੋਸ਼ੀਆਨ ਹਰਵਿੰਦਰ ਸਿੰਘ, ਅਨੀਕੇਤ, ਅਤੇ ਸਤਬੀਰ ਸਿੰਘ ਨੂੰ ਸਵਿਫਟ ਕਾਰ ਸਮੇਤ ਕਾਬੂ ਕਰ ਲਿਆ ਤੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button