District NewsMalout News

ਪੀ.ਐੱਸ.ਐਮ.ਐੱਸ.ਯੂ ਯੂਨਿਟ ਗਿੱਦੜਬਾਹਾ ਵੱਲੋਂ ਵਰਿੰਦਰ ਢੋਸੀਵਾਲ ਨੂੰ ਕੀਤਾ ਗਿਆ ਸਨਮਾਨਿਤ

ਮਲੋਟ:- ਬੀਤੇ ਦਿਨ ਪੀ.ਐੱਸ.ਐਮ.ਐੱਸ.ਯੂ ਯੂਨਿਟ ਗਿੱਦੜਬਾਹਾ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸੈਕਟਰੀ ਅਤੇ ਡੀ.ਸੀ ਦਫਤਰ ਯੂਨੀਅਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ ਵਰਿੰਦਰ ਢੋਸੀਵਾਲ ਨੂੰ ਸਰਕਾਰੀ ਰੈਸਟ ਹਾਊਸ ਗਿੱਦੜਬਾਹਾ ਵਿਖੇ ਪਾਰਟੀ ਕਰ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਯੂਨਿਟ ਦੇ ਮੈਂਬਰਾਂ ਨੇ ਡਿਊਟੀ ਦੌਰਾਨ ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਸ਼ਲਾਂਘਾ ਕੀਤੀ ਅਤੇ ਢੋਸੀਵਾਲ ਨੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੰਗੇ ਕੰਮ ਜਾਰੀ ਰਹਿਣਗੇ।

ਇਸ ਮੌਕੇ ਹਰਜਿੰਦਰ ਸਿੰਘ ਸਿੱਧੂ ਪ੍ਰਧਾਨ ਡੀ.ਸੀ ਦਫਤਰ, ਖੁਸ਼ਕਰਨ ਸਿੰਘ ਪ੍ਰਧਾਨ, ਕਰਮਜੀਤ ਸ਼ਰਮਾ ਚੇਅਰਮੈਨ, ਕਾਲਾ ਸਿੰਘ ਬੇਦੀ ਪ੍ਰੈੱਸ ਸਕੱਤਰ, ਤਰਸੇਮ ਸ਼ਰਮਾ ਪ੍ਰਧਾਨ, ਰੁਪਿੰਦਰ ਸਿੰਘ ਬਾਠ, PSMSU ਅਵਤਾਰ ਸਿੰਘ ਪੀ.ਏ, ਭਜਨ ਸਿੰਘ, ਤਰਸੇਮ ਡੀ.ਪੀ, ਜਸਪਾਲ ਸਿੰਘ ਅਤੇ ਪਾਲੀ ਏ.ਐੱਸ.ਆਈ ਹਾਜਿਰ ਸਨ।

Leave a Reply

Your email address will not be published. Required fields are marked *

Back to top button