District News

ਨੈਸ਼ਨਲ ਪਲਸ ਪੋਲੀਓ ਰਾਊਂਡ ਸਬੰਧੀ ਕੀਤੀ ਜਿਲਾ ਪੱਧਰੀ ਵਰਕਸ਼ਾਪ।

19 ਜਨਵਰੀ ਨੂੰ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ: ਡਾ ਨਵਦੀਪ ਸਿੰਘ

ਸ੍ਰੀ ਮੁਕਤਸਰ ਸਾਹਿਬ:- ਨੈਸ਼ਨਲ ਪਲਸ ਪੋਲੀਓ ਮੁਹਿੰਮ ਮਿਤੀ 19 ਜਨਵਰੀ 2020 ਸਬੰਧੀ ਸਿਵਲ ਸਰਜਨ ਡਾ ਨਵਦੀਪ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪੱਧਰੀ ਵਰਕਸ਼ਾਪ ਕੀਤੀ ਗਈ। ਜਿਸ ਵਿੱਚ ਜਿਲੇ ਦੇ ਸਮੂਹ ਪ੍ਰੋਗ੍ਰਾਮ ਅਫ਼ਸਰਾਂ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਨੌਡਲ ਅਫ਼ਸਰ, ਬਲਾਕ ਐਕਸ਼ਟੈਂਸ਼ਨ ਐਜੂਕੇਟਰ ਅਫ਼ਸਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ), ਮਲਟੀਪਰਪਜ ਹੈਲਥ ਵਰਕਰ (ਮੇਲ ਅਤੇ ਫੀਮੇਲ) ਅਤੇ ਸਟਾਫ਼ ਦਫਤਰ ਸਿਵਲ ਸਰਜਨ ਨੇ ਸਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਿਤੀ 19 ਜਨਵਰੀ ਨੂੰ 0 ਤੋਂ 5 ਸਾਲ ਦੇ ਹਰ ਇੱਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਸਮੂਹ ਵਿੱਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਇਸ ਨੋਬਲ ਕਾਰਜ ਵਿੱਚ ਸਹਿਯੋਗ ਦੇਣ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ। ਡਾ ਨਵਦੀਪ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ 2014 ਨੂੰ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ। ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਜਿਵੇਂ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਵਿੱਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ। ਜਿਸ ਕਰਕੇ ਭਾਰਤ ਨੂੰ ਉਨਾਂ ਦੇਸ਼ਾਂ ਤੋਂ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਾਨੂੰ ਰਲ ਮਿਲ ਕੇ ਪੋਲੀਓ ਦੀ ਬਿਮਾਰੀ ਨੂੰ ਦੇਸ਼ ਵਿੱਚੋਂ ਖਤਮ ਕੀਤਾ ਗਿਆ ਹੈ, ਇਸ ਖਾਤਮੇ ਨੂੰ ਬਰਕਰਾਰ ਰੱਖਣ ਦੀ ਜਰੂਰਤ ਹੈ। ਡਾ ਜਾਗਿ੍ਰਤੀ ਚੰਦਰ ਜਿਲਾ ਟੀਕਾਕਰਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਪੋਲੀਓ ਰਾਊਂਡ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 445 ਪੋਲੀਓ ਬੂਥਾਂ ਦਾ ਗਠਨ ਕੀਤਾ ਗਿਆ ਹੈ, ਜ਼ੋ ਮਿਤੀ 19 ਜਨਵਰੀ ਨੂੰ ਬੂਥਾਂ ਉਪਰ ਅਤੇ ਮਿਤੀ 20 ਅਤੇ 21 ਜਨਵਰੀ 2020 ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਤੋਂ ਇਲਾਵਾ 28 ਮੋਬਾਈਲ ਟੀਮਾਂ ਬਨਾਈਆਂ ਗਈਆਂ ਹਨ, ਜ਼ੋ ਕਿ ਦੂਰ ਦੁਰਾਡੇ ਭੱਠਿਆਂ, ਮਾਈਗ੍ਰੇੇਟਰੀ ਆਬਾਦੀ, ਢਾਣੀਆਂ, ਦਾਣਾ ਮੰਡੀ, ਫੈਕਟਰੀਆਂ ਆਦਿ ਵਿੱਚ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਓਣਗੀਆ ਅਤੇ 8 ਟ੍ਰਾਂਜਿਟ ਟੀਮਾਂ ਲਗਾਈਆਂ ਹਨ, ਜ਼ੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾ ਆਦਿ ਤੇ ਬੂੰਦਾ ਪਿਲਾਓਣਗੀਆਂ। ਇਸ ਮੁਹਿੰਮ ਦੌਰਾਨ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ 0 ਤੋਂ 5 ਸਾਲ ਤੱਕ ਲੱਗਭਗ 99043 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈੈ।
ਇਸ ਵਰਕਸ਼ਾਪ ਵਿੱਚ ਡਾ ਗੌਤਮ ਕਾਮਰਾ ਬੱਚਿਆਂ ਦੇ ਮਾਹਿਰ ਨੇ ਸਮੂਹ ਹਾਜਰੀਨ ਨੂੰ ਪਿਛਲੇ ਸਾਲਾਂ ਦੇ ਆਂਕੜਿਆ ਸਬੰਧੀ, ਹਾਈ ਰਿਸਕ ਏਰੀਏ ਅਤੇ ਪ੍ਰੋਫਾਰਮਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਗੁਰਤੇਜ਼ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਸਮੂਹ ਮੀਡੀਆ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣ ਤਾਂ ਜ਼ੋ ਕੋਈ ਵੀ 0 ਸਾਲ ਤੋ 5 ਸਾਲ ਤੱਕ ਦਾ ਬੱਚਾ ਪੋਲੀਓ ਦੀਆਂ ਬੂੰਦਾ ਤੋਂ ਵਾਂਝਾ ਨਾ ਰਹਿ ਜਾਵੇ। ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ 0 ਤੋ 5 ਸਾਲ ਤੱਕ ਦੇ ਆਪਣੇ ਬੱਚਿਆਂ ਨੂੰ ਮਿਤੀ 19 ਜਨਵਰੀ ਨੂੰ ਨੇੜੇ ਦੇ ਪੋਲੀਓ ਬੂਥ ਤੋਂ ਬੂੰਦਾ ਜਰੂਰ ਪਿਲਾਉਣ, ਭਾਵੇਂ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾ ਪੀ ਚੁੱਕਾ ਹੋਵੇ, ਜਾਂ ਨਵਜੰਮਿਆ ਹੋਵੇੇ।
ਇਸ ਸਮੇਂ ਡਾ ਸ਼ਤੀਸ਼ ਗੋਇਲ, ਡਾ ਗੁਰਚਰਨ ਸਿੰਘ, ਡਾ ਜਗਦੀਪ ਚਾਵਲਾ, ਡਾ ਰਮੇਸ਼ ਕੁਮਾਰੀ, ਡਾ ਕਿਰਨਜੀਤ ਕੌਰ, ਡਾ ਪ੍ਰਦੀਪ ਸਚਦੇਵਾ, ਡਾ ਅੰਮਿ੍ਰਤਪਾਲ, ਡਾ ਸ਼ਕਤੀ, ਡਾ ਰਮਨਦੀਪ ਕੌਰ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਗੁਰਚਰਨ ਸਿੰਘ, ਮਾਲਵਿੰਦਰ ਸਿੰਘ, ਹਰਮਿੰਦਰ ਕੌਰ, ਗਗਨਦੀਪ ਸਿੰਘ, ਰਵਿੰਦਰ ਗਰੋਵਰ, ਸਮੂਹ ਮਲਟੀਪਰਪਜ਼ ਹੈਲਥ ਵਰਕਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button