Malout News

ਆਲਮਵਾਲਾ ਦੇ ਬੀ.ਐਲ.ਓ ਬਲਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ

16 ਨਵੰਬਰ ਤੋਂ 15 ਦਸੰਬਰ ਤੱਕ ਨਵੀਆਂ ਵੋਟਾਂ ਅਤੇ ਸੁਧਾਈ ਲਈ ਵਿਸ਼ੇਸ਼ ਮੁਹਿੰਮ – ਜੀ.ਓ.ਜੀ ਹਰਪ੍ਰੀਤ ਸਿੰਘ

ਮਲੋਟ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਵੋਟਾਂ ਬਣਾਉਣ ਦੇ ਕੰਮ ਲਈ ਵਾਧੂ ਡਿਊਟੀ ਲਗਾਈ ਜਾਂਦੀ ਹੈ । ਵਾਧੂ ਡਿਊਟੀ ਹੋਣ ਦੇ ਬਾਵਜੂਦ ਕੁਝ ਕਰਮਚਾਰੀ ਆਪਣੇ ਕੰਮ ਨੂੰ ਐਨੀ ਸ਼ਿੱਦਤ ਨਾਲ ਕਰਦੇ ਹਨ ਕਿ ਹਰ ਵਿਅਕਤੀ ਉਹਨਾਂ ਲਈ ਦਿਲੋਂ ਦੁਆਵਾਂ ਕਰਦਾ ਨਜਰ ਆਉਂਦਾ ਹੈ । ਪਿੰਡ ਆਲਮਵਾਲਾ ਦੇ ਬੂਥ ਨੰ 21 ਲਈ ਵੋਟਾਂ ਬਣਾਉਣ ਦਾ ਕੰਮ ਕਰਦੇ ਬੀ.ਐਲ.ਓ ਬਲਜਿੰਦਰ ਸਿੰਘ ਔਲਖ ਨੇ ਕੋਵਿਡ-19 ਦੌਰਾਨ ਆਨਲਾਈਨ ਕੰਮ ਕਰਦਿਆਂ ਸੱਭ ਤੋਂ ਵੱਧ ਵੋਟਾਂ ਦਾ ਕੰਮ ਕਰਨ ਦਾ ਰਿਕਾਰਡ ਬਣਾਇਆ ਹੈ।

ਇਹ ਜਾਣਕਾਰੀ ਦਿੰਦਿਆਂ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਿਕਾਰਡ ਕੰਮ ਕਰਨ ਬਦਲੇ ਬੀ.ਐਲ.ਓ ਬਲਜਿੰਦਰ ਸਿੰਘ ਔਲਖ ਦਾ ਵਿਸ਼ੇਸ਼ ਸਨਮਾਨ ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਵੱਲੋਂ ਸਨਮਾਨ ਚਿਣ ਭੇਂਟ ਕਰਕੇ ਕੀਤਾ ਗਿਆ । ਇਸ ਮੌਕੇ ਅਮਨਦੀਪ ਸਿੰਘ, ਵਿਕਾਸ ਕੁਮਾਰ ਦਫਤਰ ਇੰਚਾਰਜ, ਦਵਿੰਦਰ ਸਿੰਘ, ਸੁਖਜਿੰਦਰ ਸਿੰਘ, ਅਮਰਜੀਤ ਸਿੰਘ ਅਤੇ ਅਰਪਿਤ ਆਦਿ ਸਮੇਤ ਹੋਰ ਬੀਐਲਓ ਵੀ ਹਾਜਰ ਸਨ । ਜੀ.ਓ.ਜੀ ਹਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹੁਣ 16 ਨਵੰਬਰ ਤੋਂ 15 ਦਸੰਬਰ ਤੱਕ ਵੋਟਾਂ ਦੀ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੌਰਾਨ ਬੂਥ ਪੱਧਰ ਤੇ ਕੈਂਪ ਵੀ ਲਗਾਏ ਜਾ ਰਹੇ ਹਨ ਸੋ ਜਿਹਨਾਂ ਬੱਚਿਆਂ ਦੀ ਉਮਰ 18 ਸਾਲ ਹੋ ਚੁੱਕੀ ਹੈ ਉਹ ਆਪਣੀ ਵੋਟ ਜਰੂਰ ਬਣਾਉਣ ਅਤੇ ਅਗਰ ਵੋਟਰ ਕਾਰਡ ਵਿਚ ਕੋਈ ਗਲਤੀ ਹੈ ਤਾਂ ਉਸ ਨੂੰ ਵੀ ਸਹੀ ਕਰਵਾ ਲੈਣ ।

Leave a Reply

Your email address will not be published. Required fields are marked *

Back to top button