District NewsMalout News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਦੇ ਹੱਕਾਂ ਲਈ ਕੀਤਾ ਗਿਆ ਸੈਮੀਨਾਰ ਦੇ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਬਿਰਧ ਆਸ਼ਰਮ, ਜਲਾਲਬਾਦ ਰੋਡ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬਜ਼ੁਰਗਾਂ ਦੇ ਹੱਕਾਂ ਲਈ ਸੈਮੀਨਾਰ ਕੀਤਾ ਗਿਆ। ਸ਼੍ਰੀ ਰਾਜ ਕੁਮਾਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਮਿਸ. ਹਰਪ੍ਰੀਤ ਕੌਰ, ਸੀ.ਜੇ.ਐੱਮ/ਸਕੱਤਰ ਵੱਲੋਂ ਇਹ ਦੌਰਾ ਕੀਤਾ ਗਿਆ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਹੱਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਉਹ ਮਾਂ ਬਾਪ ਜੋ ਆਪਣੇ ਖਰਚੇ ਆਪ ਨਹੀਂ ਕਰ ਸਕਦੇ, ਉਹ ਆਪਣੇ ਪੁੱਤਰ-ਪੁੱਤਰੀ, ਪੋਤਾ-ਪੋਤੀ (ਜੋ 18 ਸਾਲ ਤੋਂ ਵੱਧ ਹੋਵੇ) ਤੋਂ ਖਰਚਾ ਲੈ ਸਕਦੇ ਹਨ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਰ ਉਹ ਬਜ਼ੁਰਗ ਨਾਗਰਿਕ (60 ਸਾਲ ਜਾਂ ਇਸ ਤੋਂ ਵੱਧ)

ਜੋ ਬੇ-ਔਲਾਦ ਹੋਣ ਅਤੇ ਆਪਣਾ ਖਰਚਾ ਆਪ ਕਰਨ ਤੋਂ ਅਸਮੱਰਥ ਹੋਣ, ਉਹ ਆਪਣੇ ਕਾਨੂੰਨੀ ਵਾਰਸਾਂ ਤੋ ਖਰਚਾ ਲੈ ਸਕਦੇ ਹਨ, ਜਿਹੜੇ ਅਜਿਹੇ ਬਜ਼ੁਰਗ ਨਾਗਰਿਕ ਦੀ ਜਾਇਦਾਦ ਦੇ ਕਾਬਜ ਹੋਣ ਜਾਂ ਉਸ ਦੀ ਮੌਤ ਤੋਂ ਬਾਅਦ ਚੱਲ ਅਚੱਲ ਸੰਪੱਤੀ ਦੇ ਹੱਕਦਾਰ ਹਨ। ਜੇਕਰ ਇਹਨਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਸਲਾਹ/ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਕੇ ਲੈ ਸਕਦੇ ਹਨ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੈਲੀਫੋਨ ਨੰਬਰ 01633-261124 ’ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ 09 ਮਾਰਚ 2024 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੇਕਰ ਕੋਈ ਆਪਣੇ ਕੇਸ ਦੇ ਝਗੜੇ ਦਾ ਨਿਪਟਾਰਾ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਬੰਧਿਤ ਅਦਾਲਤ ਨੂੰ ਦਰਖਾਸਤ ਨੂੰ ਦੇ ਕੇ ਆਪਣਾ ਕੇਸ ਲਗਵਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਨਾਲਸਾ ਟੋਲ ਫਰੀ ਨੰਬਰ 15100 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Back to top button