District NewsMalout News

ਜੁਵੇਨਾਇਲ ਜਸਟਿਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਬੱਚਿਆਂ ਦੀ ਪਹਿਚਾਣ ਰੱਖੀ ਜਾਵੇ ਗੁਪਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਬਾਲ ਸਰੁੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚਿਆਂ ਨਾਲ ਸੰਬੰਧਿਤ ਅਦਾਰਿਆ ਜਿਵੇਂ ਕਿ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ, ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਵੱਲੋਂ ਬੱਚਿਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਮੀਡਿਆਂ ਵਿੱਚ ਸਾਂਝੀ ਨਾ ਕੀਤੀ ਜਾਵੇ, ਜਿਸ ਨਾਲ ਬੱਚੇ ਦੀ ਪਹਿਚਾਣ ਜਨਤਕ ਹੋ ਸਕੇ,ਅਜਿਹਾ ਕਰਨਾ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 74 ਦੀ ਉਲੰਘਣਾ ਹੈ। ਜਿਲ੍ਹਾ ਬਾਲ ਸਰੁੱਖਿਆ ਅਫਸਰ ਅਨੁਸਾਰ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 74 ਅਨੁਸਾਰ 18 ਸਾਲਾਂ ਤੇ ਘੱਟ ਉਮਰ ਦਾ ਬੱਚਾ ਚਾਹੇ ਉਹ ਸਾਂਭ-ਸੰਭਾਲ ਦੀ ਜ਼ਰੂਰਤ ਵਾਲਾ ਹੋਵੇ ਜਾਂ ਕਾਨੂੰਨ ਨਾਲ ਟਕਰਾਅ ਵਾਲੇ ਬੱਚੇ ਜਾਂ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੇ ਸੰਪਰਕ ਵਿੱਚ ਆਉਣ ਵਾਲੇ ਬੱਚੇ, ਚਾਹੇ ਕਿਸੇ ਕੇਸ ਵਿੱਚ ਗਵਾਹ ਹੋਵੇ, ਜਾਂ ਕਿਸੇ ਕੇਸ ਵਿੱਚ ਪੀੜਿਤ ਹੋਵੇ,

ਇਹਨਾਂ ਬੱਚਿਆਂ ਦੀ ਕੇਸ ਦੀ ਇਨਕੁਆਰੀ ਜਾਂ ਕੇਸ ਦੀ ਕਾਰਵਾਈ ਦੌਰਾਨ ਬੱਚੇ ਦਾ ਨਾਮ, ਪਤਾ, ਸਕੂਲ ਦਾ ਨਾਮ ਜਾਂ ਬੱਚੇ ਨਾਲ ਸੰਬੰਧਿਤ ਕੋਈ ਵੀ ਵੇਰਵਾ ਜਾਂ ਬੱਚੇ ਦੀ ਫੋਟੋ ਕਿਸੇ ਵੀ ਅਖਬਾਰ, ਮੈਗਜ਼ੀਨ, ਨਿਊਜ਼ ਸੀਟ ਜਾਂ ਆਡੀਓ-ਵਿਜ਼ੁਅਲ ਮੀਡੀਆਂ ਜਾਂ ਸੰਚਾਰ ਦੇ ਕੋਈ ਵੀ ਸਾਧਨ ਵਿੱਚ ਸਾਂਝੀ ਨਹੀ ਕੀਤੀ ਜਾ ਸਕਦੀ। ਉਹਨਾਂ ਪ੍ਰੈੱਸ-ਮੀਡੀਆਂ ਦੇ ਨੁਮਾਇੰਦਿਆ ਨੂੰ ਅਪੀਲ ਕੀਤੀ ਗਈ ਕਿ ਬੱਚੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਤਾਂ ਜੋ ਬੱਚੇ ਦੇ ਭੱਵਿਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜੇਕਰ ਕਿਸੇ ਨੂੰ ਬੱਚੇ ਦੀ ਪਹਿਚਾਣ ਜਾਹਿਰ ਕਰਨ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਇਸ ਸੰਬੰਧੀ ਸੋਰਵ ਚਾਵਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ ਨਾਲ ਜਿਲ੍ਹਾ ਬਾਲ ਸੁਰੱਖਿਆ ਦਫਤਰ, ਕਮਰਾ ਨੰ 22, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Back to top button