Health

ਇਹ ਚੀਜ਼ਾਂ ਖਾਓ ਤੇ ਪਾਓ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ

1. ਦੇਸ਼ ਦੇ ਮਹਾਂਨਗਰਾਂ ਵਿੱਚ ਜਿਸ ਤਰ੍ਹਾਂ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਉਸ ਨਾਲ ਆਮ ਆਦਮੀ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਸਰਕਾਰ ਵੱਲੋਂ ਅਜੇ ਤਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਲੱਭਿਆ ਜਾ ਸਕਿਆ। ਪਰ ਆਪਣੇ ਖਾਣ-ਪੀਣ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਹਵਾ ਪ੍ਰਦੂਸ਼ਣ ਤੋਂ ਹੋਣ ਵਾਲੇ ਮਾੜੇ ਅਸਰ ਤੋਂ ਬਚਿਆ ਜਾ ਸਕਦਾ ਹੈ।
2. ਹਲਦੀ- ਹਲਦੀ ਇੱਕ ਐਂਟੀਆਕਸੀਡੈਂਟ ਹੈ ਜੋ ਫੇਫੜਿਆਂ ਨੂੰ ਪ੍ਰਦੂਸ਼ਣ ਦੇ ਜ਼ਹਿਰੀਲੇ ਅਸਰ ਤੋਂ ਬਚਾਉਣ ਵਿੱਚ ਕਾਫੀ ਮਦਦ ਕਰਦਾ ਹੈ। ਇਸਦੇ ਨਾਲ ਹੀ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਵੀ ਕਾਫੀ ਫਾਇਦਾ ਮਿਲਦਾ ਹੈ।
3. ਅਲਸੀ ਦੇ ਬੀਜ- ਇਨ੍ਹਾਂ ਵਿੱਚ ਕਾਫੀ ਮਾਤਰਾ ਵਿੱਚ ਫਾਈਟੋਐਸਟ੍ਰੋਜਨ ਤੇ ਓਮੇਗਾ 3 ਫੈਟੀ ਐਸਿਡ ਤੇ ਐਂਟੀਆਕਸੀਡੈਂਟ ਦੇ ਗੁਣ ਹੁੰਦੇ ਹਨ। ਅਸਥਮਾ ਦੀ ਸ਼ਿਕਾਇਤ ਜਾਂ ਵਾਰ-ਵਾਰ ਐਲਰਜੀ ਹੋਣ ਵਾਲੇ ਮਰੀਜ਼ਾਂ ਲਈ ਕਾਫੀ ਮਦਦਗਾਰ ਹੈ। ਇੱਕ ਚੱਮਚ ਅਲਸੀ ਦੇ ਬੀਜ ਨੂੰ ਆਪਣੇ ਸਲਾਦ ਜਾਂ ਸਮੂਦੀ ਨਾਲ ਖਾਣ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ
4. ਟਮਾਟਰ- ਤਾਜ਼ੇ ਤਮਾਟਰ ਵਿੱਚ ਲਾਈਕੋਪੀਨ ਨਾਂ ਦਾ ਇੱਕ ਤੱਤ ਹੁੰਦਾ ਹੈ, ਜੋ ਇੱਕ ਐਂਟੀਆਕਸੀਡੈਂਟ ਹੈ। ਇਹ ਸਾਹ ਨਾਲ ਜੁੜੀਆਂ ਸਮੱਸਿਆਵਾਂ ਨਾਲ ਲੜਨ ਤੇ ਸੁਰੱਖਿਆ ਵਿੱਚ ਮਦਦ ਕਰਦਾ ਹੈ।
5.ਅਦਰਕ- ਇਸ ਵਿੱਚ ਕਾਫੀ ਮਾਤਰਾ ਵਿੱਚ ਐਂਟੀ ਇਨਫਲੇਮੈਂਟਰੀ ਤੱਤ ਹੁੰਦੇ ਹਨ ਜੋ ਤੁਹਾਡੇ ਐਡ੍ਰਰਿਨਲ ਸਿਸਟਮ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੇ ਹਨ। ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਇਹ ਮਾਨਸਿਕ ਤਣਾਓ ਨੂੰ ਸਹਿਣ ਕਰਨ ਤੇ ਉਸਦਾ ਸਾਹਮਣਾ ਕਰਨ ਦੀ ਵੀ ਸਮਰਥਾ ਦਿੰਦਾ ਹੈ।
6.ਸਬਜ਼ੀਆਂ ਦਾ ਸੂਪ- ਪ੍ਰਦੂਸ਼ਣ ਦੀ ਵਜ੍ਹਾ ਕਰਕੇ ਚਮੜੀ ਵੀ ਕਾਫੀ ਖਰਾਬ ਹੋ ਜਾਂਦੀ ਹੈ। ਇਸ ਵਜ੍ਹਾ ਕਰਕੇ ਅਕਸਰ ਫਿਨਸੀਆਂ ਨਿਕਲ ਆਉਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਟਮਾਟਰ, ਗਾਜਰ, ਮੂਲੀ ਤੇ ਲਸਣ ਦਾ ਸੂਪ ਬਣਾ ਕੇ ਨਿਯਮਿਤ ਪੀਣਾ ਚਾਹੀਦਾ ਹੈ।

Leave a Reply

Your email address will not be published. Required fields are marked *

Back to top button