Malout News

ਮਲੋਟ ਦੀਆਂ ਸਮੱਸਿਆਵਾਂ ਸੰਬੰਧੀ ਐੱਸ.ਡੀ.ਐੱਮ ਨੂੰ ਸੌਂਪਿਆ ਮੰਗ ਪੱਤਰ

ਮਲੋਟ:- ਡਾ. ਸੁਖਦੇਵ ਸਿੰਘ ਗਿੱਲ ਜ਼ਿਲਾ ਕੁਆਰਡੀਨੇਟਰ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਲੋਟ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਐੱਸ.ਡੀ.ਐੱਮ ਗੋਪਾਲ ਸਿੰਘ ਮਲੋਟ ਨੂੰ ਮੰਗ ਪੱਤਰ ਸੌਂਪਿਆ ਗਿਆ। ਡਾ.ਗਿੱਲ ਨੇ ਦੱਸਿਆ ਕਿ ਮਲੋਟ ਦੀਆਂ ਸਮੱਸਿਆਵਾਂ ਨੂੰ ਲੋਕ – ਹਿੱਤ ਪਹਿਲ ਦੇ ਅਧਾਰ ‘ ਤੇ ਹੱਲ ਕੀਤਾ ਜਾਵੇ ।

ਬੇਸਹਾਰਾ ਪਸ਼ੂਆਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ , ਹੱਡਾ ਰੋੜੀ ਦਾ ਪ੍ਰਬੰਧ ਕੀਤਾ ਜਾਵੇ , ਸਿਵਲ ਹਸਪਤਾਲ ਮਲੋਟ ਨੂੰ ਸ਼ਹਿਰ ਦੇ ਬਾਹਰ ਬਣਾਇਆ ਜਾਵੇ , ਨਗਰ ਕੌਂਸਲ , ਮਲੋਟ ਕੋਲ ਜੋ ਕਰੋੜਾਂ ਰੁਪਏ ਦੀ ਰਾਸ਼ੀ ਹੈ ਉਸ ਨੂੰ ਵਿਕਾਸ ਦੇ ਕੰਮਾਂ ‘ ਤੇ ਖਰਚ ਕੀਤਾ ਜਾਵੇ , ਖੇਡ ਸਟੇਡੀਅਮ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ ਜਾਵੇ , ਟਰੱਕ ਯੂਨੀਅਨ ਨੂੰ ਸ਼ਿਫਟ ਕਰਕੇ ਇਸ ਜਗਾ ਤੇ ਫਾਇਰ ਬ੍ਰਿਗੇਡ ਦਾ ਦਫ਼ਤਰ ਬਣਾਇਆ ਜਾਵੇ , ਗੁਰੂ ਨਾਨਕ ਚੌਕ ਮਲੋਟ ਤੋਂ ਦਾਨੇਵਾਲਾ ਚੌਕ ਤੱਕ ਡਵਾਇਡਰਾਂ ‘ ਤੇ ਮਜ਼ਬੂਤ ਗਰਿੱਲਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ 4 ਫੁੱਟ ਦੀ ਕੰਧ ਕਢਾਈ ਜਾਵੇ , ਵਹੀਕਲਾਂ ਲਈ ਪੁਲ ਥੱਲੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ , ਸ਼ਹਿਰ ਵਿਚਾਲੇ ਜੋ ਪੁਲਿਸ ਸਟੇਸ਼ਨ ਹੈ ਇਸ ਨੂੰ ਬਾਹਰ ਸ਼ਿਫਟ ਕੀਤਾ ਜਾਵੇ , ਕੌਨਵੈਂਟ ਸਕੂਲ ਕੋਲ ਜੋ ਨਜ਼ਾਇਜ਼ ਪਸ਼ੂਆਂ ਦਾ ਸ਼ੈੱਡ ਬਣਿਆ ਹੈ ਉਸ ਨੂੰ ਹਟਵਾਇਆ ਜਾਵੇ ਮੇਜ਼ਰ ਐਕਸੀਡੈਂਟ ਹੋਣ ਦਾ ਖਤਰਾ ਹੈ , ਮੇਨ ਬਜ਼ਾਰ ਤੋਂ ਬਿਰਲਾ ਰੋਡ ਤੱਕ ਅਤੇ ਗੁਰਦੁਆਰਾ ਸਾਹਿਬ ਤੋਂ ਪੁਰਾਣੀ ਤਹਿਸੀਲ ਵਾਲੀਆਂ ਗਲੀਆਂ ਖੁਲਵਾਈਆਂ ਜਾਣ , ਜੀ.ਟੀ.ਰੋਡ ’ ਤੇ ਕੈਰੋਂ ਰੋਡ ਕੋਟ – ਦਵਿੰਦਰ ਰੋਡ ਕੋਟ ਕੋਲ ਟ੍ਰੈਫਿਕ ਲਾਈਟਾਂ ਲਾਈਆਂ ਜਾਣ , ਸ਼ਹਿਰ ਦੇ ਨਜ਼ਾਇਜ਼ ਕਬਜ਼ੇ ਹਟਵਾਏ ਜਾਣ ਅਤੇ ਸਫਾਈਦਾ ਪ੍ਰਬੰਧ ਕੀਤਾ ਜਾਵੇ । ਐੱਸ.ਡੀ.ਐੱਮ ਮਲੋਟ ਗੋਪਾਲ ਸਿੰਘ ਨੇ ਡਾ. ਗਿੱਲ ਅਤੇ ਅਹੁਦੇਦਾਰਾਂ ਨੂੰ ਭਰੋਸਾ ਦਵਾਇਆ ਕਿ ਸਾਰੀਆਂ ਮੰਗਾਂ ਲੋਕ-ਹਿੱਤ ਹਨ ਅਤੇ ਸਾਰੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਤੋਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਦੀ ਜੁੰਮੇਵਾਰੀ ਹੈ ਕਿ ਲੋਕ – ਹਿੱਤ ਕੰਮ ਪਹਿਲ ਦੇ ਅਧਾਰ ‘ ਤੇ ਕੀਤੇ ਜਾਣ । ਸਮਾਜ ਸੇਵੀ ਸੰਸਥਾਵਾਂ ਅਤੇ ਜਨਤਾ ਦੇ ਸਹਿਯੋਗ ਦੀ ਵੀ ਲੋੜ ਹੈ । ਇਸ ਮੌਕੇ ਡਾ . ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੁਆਰਡੀਨੇਟਰ , ਅੰਗਰੇਜ਼ ਸਿੰਘ , ਲਖਵੀਰ ਸਿੰਘ , ਬਿੰਦਰ ਸਿੰਘ , ਸਵਰਨ ਸਿੰਘ , ਕਸ਼ਮੀਰ ਸਿੰਘ ਅਤੇ ਦੇਸਰਾਜ ਸਿੰਘ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button