Malout News

ਦੀਪ ਸੀਨੀਅਰ ਸੈਕੰਡਰੀ ਸਕੂਲ ਪਿੰਡ ਘੁਮਿਆਰਾ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਵਿੱਚੋਂ ਮਾਰੀ ਬਾਜ਼ੀ

ਮਲੋਟ :- ਜਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲ ਗੇਮ ਆਫ ਇੰਡੀਆ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਿਟੀ ਮੋਨਟੇਂਸਰੀ ਸਕੂਲ ਗਿੱਦੜਬਾਹਾ ਵਿਖੇ ਕਰਵਾਏ, ਗਏ, ਜਿਸ ਵਿੱਚ ਜਿਲ੍ਹੇ ਭਰ ਦੇ ਸਕੂਲਾਂ ਦੇ ਲਗਭਗ 300 ਵਿਦਿਆਂਰਥੀਆਂ ਨੇ ਭਾਗ ਲਿਆ ਅਤੇ ਆਪਣੇ ਕਰਾਟੇ ਦੇ ਜੋਹਰ ਦਿਖਾਏ। ਜਿਸ ਵਿੱਚ ਦੀਪ ਸੀਨੀਅਰ ਸੈਕੰਡਰੀ ਸਕੂਲ ਪਿੰਡ ਘੁਮਿਆਰਾ ਦੇ ਖਿਡਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-17 ਵਿੱਚੋਂ ਮੋਹਿਤ ਸਿੰਘ ਨੇ -70 ਕਿਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ 19 ਵਿੱਚੋਂ ਕਰਨਦੀਪ ਸਿੰਘ ਨੇ -55 ਕਿਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ, ਅਵਤਾਰ ਸਿੰਘ ਨੇ -60 ਕਿਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਅੱਜ ਪਿ੍ਰੰਸੀਪਲ ਕੁਲਦੀਪ ਸਿੰਘ, ਡੀ.ਪੀ.ਈ. ਜਗਦੀਪ ਸਿੰਘ, ਮੈਡਮ ਪਰਮਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਕੁਲਦੀਪ ਸਿੰਘ ਨੇ ਕਰਾਟੇ ਗੁਰਮੀਤ ਸਿੰਘ ਚੀਫ ਇਸਟਰੱਕਟਰ ਪੰਜਾਬ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

Back to top button