District NewsMalout News
ਭਿਆਨਕ ਸੜਕ ਹਾਦਸੇ ਵਿੱਚ 32 ਸਾਲਾਂ ਨੌਜਵਾਨ ਦੀ ਮੌਤ
ਮਲੋਟ:- ਬੀਤੀ ਰਾਤ ਮਲੋਟ ਸ਼ਹਿਰ ਦੇ ਰੇਲਵੇ ਪੁਲ ਤੇ ਭਿਆਨਕ ਸੜਕ ਹਾਦਸੇ ਵਿੱਚ 32 ਸਾਲਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਰਾਭਾ ਨਗਰ ਵਾਸੀ ਗੁਰਦੀਪ ਸਿੰਘ ਜੱਸੀ ਜੋ ਕਾਰ ਬਾਜ਼ਾਰ ਵਿੱਚ ਕੰਮ ਕਰਦਾ ਸੀ,
ਆਪਣੇ ਦਾਦੇ ਕੋਲ ਮੋਟਰਸਾਇਕਲ ਤੇ ਜਾ ਰਿਹਾ ਸੀ, ਟਰੱਕ ਵੱਲੋਂ ਫੇਟ ਮਾਰੇ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਤਰੁੰਤ ਫਰਾਰ ਹੋ ਗਿਆ। ਮ੍ਰਿਤਕ ਦੀ ਡੇਢ ਸਾਲ ਦੀ ਲੜਕੀ ਹੈ।
Author: Malout Live