Punjab

ਡੀ.ਸੀ. ਸਾਹਿਬ ਦਾ ਫਰਮਾਨ ਜਾਰੀ, ਦਫਤਰਾਂ ‘ਚ ਔਰਤਾਂ ਨਹੀਂ ਪਾਉਣਗੀਆਂ ਮਾਡਰਨ ਕੱਪੜੇ

ਫਾਜ਼ਿਲਕਾ— ਇੱਥੋਂ ਦੇ ਡਿਪਟੀ ਕਮਿਸ਼ਨਰ ਨੇ ਅਜੀਬੋ-ਗਰੀਬ ਹੁਕਮ ਜਾਰੀ ਕੀਤਾ ਹਨ। ਡੀ.ਸੀ. ਨੇ ਬਾਕਾਇਦਾ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਦਫ਼ਤਰ ‘ਚ ਔਰਤਾਂ ਟੀ-ਸ਼ਰਟ ਪਾ ਕੇ ਨਹੀਂ ਆ ਸਕਦੀਆਂ। ਇੰਨਾ ਹੀ ਨਹੀਂ ਡੀ:ਸੀ ਨੇ ਮਹਿਲਾ ਕਰਮਚਾਰੀਆਂ ਲਈ ਚੁੰਨੀ ਲਾਜ਼ਮੀ ਕਰ ਦਿੱਤੀ ਹੈ।ਫਾਜ਼ਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਛਤਵਾਲ ਨੇ ਆਪਣੇ ਹੁਕਮ ‘ਚ ਲਿਖਿਆ ਹੈ ਕਿ ਇਸਤਰੀ ਮੁਲਾਜ਼ਮ ਬਿਨਾਂ ਚੁੰਨੀ ਤੋਂ ਦਫ਼ਤਰ ‘ਚ ਹਾਜ਼ਰ ਨਾ ਹੋਣ। ਇਹ ਹੁਕਮ 26 ਜੁਲਾਈ, 2019 ਜਾਣੀ ਕਿ ਬੀਤੇ ਕੱਲ ਜਾਰੀ ਕੀਤੇ ਗਏ ਹਨ। ਇਸ ਦਾ ਉਤਾਰਾ ਡੀ.ਸੀ. ਨੇ ਹੋਰਨਾਂ ਸਬੰਧਿਤ ਵਿਭਾਗਾਂ ਨੂੰ ਵੀ ਕਰ ਦਿੱਤਾ ਗਿਆ ਹੈ।ਚਿੱਠੀ ‘ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Back to top button