District NewsMalout News
ਡੀ.ਏ.ਵੀ ਕਾਲਜ ਮਲੋਟ ਵਿਖੇ ਦੋ-ਰੋਜ਼ਾ ਸਾਹਿਤਕ ਸਮਾਗਮ ਦਾ ਆਗਾਜ਼
ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਦੀ ਮੁਖੀ ਸ਼੍ਰੀਮਤੀ ਰਿੰਪੂ ਭਠੇਜਾ ਦੇ ਸਹਿਯੋਗ ਨਾਲ ਦੋ-ਰੋਜ਼ਾ ਸਾਹਿਤਕ ਸਮਾਗਮ ਦਾ ਆਗਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਸਾਹਿਤ ਦੇ ਪ੍ਰਤੀ ਰੂਚੀ ਦਿਖਾਉਣੀ ਚਾਹੀਦੀ ਹੈ
ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਚਾਹੀਦਾ ਹੈ ਜਿਨ੍ਹਾਂ ਨਾਲ ਉਹਨਾਂ ਦੀ ਸ਼ਖ਼ਸੀਅਤ ਨਿਖ਼ਰ ਸਕੇ। ਇਸ ਸਾਹਿਤਕ ਮੁਕਾਬਲੇ ਨੂੰ ਤਿੰਨ ਸ਼੍ਰੇਣੀਆਂ- ਲੇਖ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਲੇਖਣ ਵਿੱਚ ਵੰਡਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਮੈਡਮ ਮਨੀ ਗਿਰਧਰ ਨੇ ਨਿਭਾਈ। ਇਸ ਮੌਕੇ ਡਾ. ਬ੍ਰਹਮਵੇਦ ਸ਼ਰਮਾ, ਡਾ. ਅਰੁਣ ਕਾਲੜਾ, ਮੈਡਮ ਤਜਿੰਦਰ ਕੌਰ, ਮੈਡਮ ਇਕਬਾਲ ਕੌਰ, ਡਾ. ਮੁਕਤਾ ਮੁਟਨੇਜਾ ਅਤੇ ਮੈਡਮ ਹਸਨਪ੍ਰੀਤ ਕੌਰ ਵੀ ਹਾਜਿਰ ਸਨ।
Author : Malout Live