Malout News

ਡੀ.ਏ.ਵੀ. ਕਾਲਜ ਮਲੋਟ ਦੇ ਪ੍ਰੋਫੈਸਰ ਡਾ : ਉੱਪਲ ਸਿੱਖਿਆ ਦੇ ਖੇਤਰ ਵਿੱਚ ਆਨਰੇਰੀ ਡਾਕਟਰ ਆਫ ਲੈਟਰਜ਼ ਦੀ ਡਿਗਰੀ ਨਾਲ ਸਨਮਾਨਿਤ

ਮਲੋਟ:- ਡੀ ਏ ਵੀ . ਕਾਲਜ ਦੇ ਅਰਥਸਾਸ਼ਤਰ ਵਿਭਾਗ ਦੇ ਮੁਖੀ ਡਾ.ਆਰ ਕੇ ਉੱਪਲ ਨੂੰ ਗਲੋਬਲ ਪੀਸ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲੈਟਰਜ਼ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਸਨਮਾਨ ਉਹਨਾਂ ਨੂੰ ਦਿੱਲੀ ਵਿੱਚ ਹੋਈ ਕਨਵੋਕੇਸ਼ ਵਿੱਚ ਯੂ.ਐਸ.ਏ ਦੀ ਗਲੋਬਲ ਪੀਸ ਯੂਨੀਵਰਸਿਟੀ ਦੇ ਚੇਅਰਮੈਨ ਐਂਡਰਿਊ ਟੇਲਰ ਵੱਲੋਂ ਦਿੱਤਾ ਗਿਆ । ਡਾ : ਉੱਪਲ ਨੇ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ 72 ਕਿਤਾਬਾਂ ਲਿਖੀਆਂ ਜੋ ਅੱਜ ਕੱਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਆਪਣੇ ਸਿਲੇਬਸ ਵਿੱਚ ਲਗਾਈਆਂ ਗਈਆਂ ਹਨ । 300 ਤੋਂ ਵੀ ਜਿਆਦਾ ਰਿਸਰਚ ਪੇਪਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਜਨਰਲਜ਼ ਵਿੱਚ ਪ੍ਰਕਾਸ਼ਿਤ ਕੀਤੇ ਹਨ । ਵੱਖ ਵੱਖ ਸਮਾਜਿਕ ਮੁੱਦਿਆਂ ਉੱਪਰ 52 ਤੋਂ ਵੀ ਜਿਆਦਾ ਆਰਟੀਕਲ ਅਖਬਾਰਾਂ ਵਿੱਚ ਲਿਖੇ ਗਏ ਹਨ । ਡਾ . ਉੱਪਲ ਵੱਖ ਵੱਖ ਟੀ . ਵੀ . ਚੈਨਲ ਜਿਵੇਂ ਕਿ ਦੂਰਦਰਸ਼ਨ ਜਲੰਧਰ , ਹਮਦਰਦ ਟੀਵੀ , ਚੰਡੀਗੜ੍ਹ , ਮਾਲਵਾ ਟੀਵੀ ਅਤੇ ਬੀ ਐਫ ਸੀ ਮੀਡੀਆ ਅਤੇ ਆਲ ਇੰਡੀਆ ਰੇਡੀਓ ਜਲੰਧਰ , ਚੰਨ ਪ੍ਰਦੇਸੀ ਰੇਡਿਓ ਪਟਿਆਲਾ ਤੋਂ ਵੱਖ ਵੱਖ ਸਮਾਜਿਕ ਅਤੇ ਆਰਥਿਕ ਅਤੇ ਉੱਚ ਸਿੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ । 8 ਵਿਦਿਆਰਥੀਆਂ ਨੇ ਇਨਾ ਤੋਂ ਪੀ ਐਚ ਡੀ ਪੂਰੀ ਕਰ ਲਈ ਹੈ ਅਤੇ 4 ਵਿਦਿਆਰਥੀ ਕਰ ਰਹੇ ਹਨ । ਡਾ . ਉੱਪਲ ਯੂ ਜੀ ਸੀ ਨਵੀਂ ਦਿੱਲੀ ਦੁਆਰਾ ਦਿੱਤੇ 7 ਮੇਜ਼ਰ ਖੋਜ ਪ੍ਰੋਜੈਕਟ ਪੂਰੇ ਕਰ ਚੁੱਕੇ ਹਨ । ਉਹਨਾਂ ਨੂੰ ਕਈ ਸੰਸਥਾਵਾਂ ਨੇ ਲਾਈਫ ਟਾਈਮ ਅਚਿਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ । ਅੱਜ ਕੱਲ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਆਰਥਿਕ ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ਼ ਦਾ ਕੰਮ ਕਰ ਰਹੇ ਹਨ । ਸਮਾਗਮ ਦੌਰਾਨ ਵੀ ਐਨ . ਸਹਿਗਲ ਸਾਬਕਾ ਡਾਇਰੈਕਟਰ ਸੀ ਬੀ ਆਈ ਨਵੀਂ ਦਿੱਲੀ , ਜੌਹਨ ਪੀਟਰ ਸਲਾਹਕਾਰ ਗਲੋਬਲ ਪੀਸ ਯੂਨੀਵਰਸਿਟੀ , ਡਾ ਸੈਲਵਨ ਖੇਤਰੀ ਡਾਇਰੈਕਟਰ ਤਮਿਲਨਾਡੂ ਅਤੇ ਰਾਇਲ ਪਰੇਸੈਂਟ ਸੈਨੇਟਰ ਗਲੋਬਲ ਪੀਸ ਯੂਨੀਵਰਸਿਟੀ ਇੰਗਲੇਡ ਹਾਜ਼ਰ ਸਨ । ਇਸ ਸ਼ਾਨਦਾਰ ਪ੍ਰਾਪਤੀ ਤੋਂ ਡੀ ਏ ਵੀ ਕਾਲਜ ਮਲੋਟ ਦੇ ਕਾਰਜਕਾਰੀ ਪ੍ਰਿੰਸੀਪਲ ਡਾ : ਅਰੁਣ ਕਾਲੜਾ , ਸਟਾਫ ਮੈਂਬਰ ਅਤੇ ਉਹਨਾਂ ਦੇ ਮਿੱਤਰ ਸਨੇਹੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *

Back to top button