Malout News

ਡੀ.ਏ.ਵੀ ਕਾਲਜ, ਮਲੋਟ ਵਿਖੇ ਵਿੱਚ ‘World Statistics Day’ ਮਨਾਇਆ ਗਿਆ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਵਿੱਚ ਅਰਥ ਸ਼ਾਸਤਰ ਵਿਭਾਗ ਵੱਲੋਂ ‘ਚਾਰਟ ਮੇਕਿੰਗ ਮੁਕਾਬਲਾ’ ਕਰਵਾ ਕੇ ‘World Statistics Day’ ਮਨਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸ਼੍ਰੀਮਤੀ ਰਿੰਪੂ ਅਤੇ ਹਸਨਪ੍ਰੀਤ ਕੌਰ ਨੇ ਇਸ ਮੁਕਾਬਲੇ ਦਾ ਨਿਰਣਾ ਕੀਤਾ।

ਜਿਸ ਵਿੱਚ B.A.III ਦੀ ਇਸ਼ਿਤਾ ਨੇ ਪਹਿਲਾ ਸਥਾਨ, B.A.I ਦੀ ਦੀਪਿਕਾ ਰਾਣੀ ਨੇ ਦੂਜਾ ਸਥਾਨ, B.A.III ਦੀ ਮੋਨਿਕਾ ਅਤੇ B.A.II ਦੀ ਦੀਪਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸਾਰੇ ਭਾਗੀਦਾਰਾਂ ਅਤੇ ਅਰਥ ਸ਼ਾਸਤਰ ਵਿਭਾਗ ਨੂੰ ਵਧਾਈ ਦਿੱਤੀ। ਇਸ ਮੌਕੇ ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ, ਮਨਵਿੰਦਰ ਕੌਰ, ਕੋਮਲ ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

Back to top button