District NewsMalout News

ਬਾਲ ਵਿਕਾਸ ਪ੍ਰੋਜੈਕਟ ਅਫਸਰ ਲੰਬੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪਿੰਡ ਰਸੂਲਪੁਰ ਕੇਰਾ ਵਿਖੇ ਈ.ਸੀ.ਸੀ ਦੇ ਅੰਤਰਗਤ “ਸਿੱਖਿਆ ਦੇ ਸਿਪਾਹੀ ਦਿਵਸ ਮਨਾਇਆ”

ਮਲੋਟ (ਲੰਬੀ): ਈ.ਸੀ.ਸੀ ਦੇ ਅੰਤਰਗਤ “ਸਿੱਖਿਆ ਦੇ ਸਿਪਾਹੀ ਦਿਵਸ ਮਨਾਇਆ” ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਧੀਨ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੰਬੀ ਰਣਜੀਤ ਕੌਰ ਦੀ ਯੋਗ ਅਗਵਾਈ ਵਿੱਚ ਪਿੰਡ ਰਸੂਲਪੁਰ ਕੇਰਾ ਵਿਖੇ ਈ.ਸੀ.ਸੀ ਅਧੀਨ “ਸਿੱਖਿਆ ਦੇ ਸਿਪਾਹੀ ਦਿਵਸ ਰਾਂਹੀਂ ਬੱਚਿਆ ਅਤੇ

ਮਾਪਿਆਂ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆ ਕਰਵਾਈਆ ਗਈਆਂ। ਇਸ ਮੌਕੇ ਸਰਕਲ ਸੁਪਰਵਾਈਜ਼ਰ ਕੁਲਵਿੰਦਰ ਕੌਰ ਭਾਈ ਕੇਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਮਾਪਿਆਂ ਦਾ ਸਵਾਗਤ ਕਰਦੇ ਹੋਏ ਮਾਪਿਆਂ ਨੂੰ ਹਰੇਕ ਗਤੀਵਿਧੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਂਗਨਵਾੜੀ ਵਰਕਰ ਰਾਜਬੀਰ ਕੌਰ ਅਤੇ ਕੁਲਵਿੰਦਰ ਕੌਰ ਦਾ ਵਿਸ਼ੇਸ ਯੋਗਦਾਨ ਰਿਹਾ।

Author: Malout Live

Back to top button