Sports
CWC 2019 : ਵਰਲਡ ਕੱਪ ਦਾ ਚੌਥਾ ਸੈਂਕਡ਼ਾ ਲਗਾਉਣ ਤੋਂ ਬਾਅਦ ਆਊਟ ਹੋਏ ਰੋਹਿਤ, ਭਾਰਤ ਦਾ ਸਕੋਰ 180/1 (29.2)

ਬਰਮਿੰਘਮ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 2019 ਦਾ 40ਵਾਂ ਮੁਕਾਬਲਾ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਖਬਰ ਲਿਖੇ ਜਾਣ ਤੱਕ ਭਾਰਤ ਨੇ ਇਕ ਵਿਕਟ ਦੇ ਨੁਕਸਾਨ ‘ਤੇ 183 ਦੌਡ਼ਾਂ ਬਣਾ ਲਈਆਂ ਹਨ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਨੇ ਸੰਭਲ ਕੇ ਖੇਡਦਿਆਂ ਪਹਿਲੀ ਵਿਕਟ ਲਈ 180 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣਾ ਇਸ ਵਰਲਡ ਕੱਪ ਦਾ ਚੌਥਾ ਸੈਂਕਡ਼ਾ ਲਗਾਇਆ ਹੈ। ਇਸ ਦੇ ਨਾਲ ਲੋਕੇਸ਼ ਰਾਹੁਲ ਵੀ ਆਪਣਾ ਅਰਧ ਸੈਂਕਡ਼ਾ ਬਣਾ ਕੇ ਕ੍ਰੀਜ਼ ‘ਤੇ ਟਿਕੇ ਹੋਏ ਹਨ। ਸੈਂਕਡ਼ਾ ਲਗਾਉਣ ਤੋਂ ਬਾਅਦ ਰੋਹਿਤ ਸੌਮਿਆ ਸਰਕਾਰ ਦੀ ਗੇਂਦ ‘ਤੇ ਲਿਟਨ ਦਾਸ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ।