Malout News

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬੇਸਹਾਰਾ ਜਾਨਵਰਾਂ ‘ ਤੇ ਕਾਬੂ ਪਾਉਣ ਲਈ ਠੋਸ ਨੀਤੀ ਬਣਾਉਣ ਸੰਬੰਧੀ ਹੋਈ ਮੀਟਿੰਗ

ਮਲੋਟ:- ਦਾਣਾ ਮੰਡੀ ਮਲੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਜਾਨਵਰਾਂ ‘ ਤੇ ਕਾਬੂ ਪਾਉਣ ਲਈ ਠੋਸ ਨੀਤੀ ਬਣਾਵੇ ਅਤੇ ਫ਼ਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗਊਸੈਂਸ ਤੋਂ ਪਿੱਲਰ ਅਤੇ ਤਾਰ ਖ਼ਰੀਦ ਕੇ ਦੇਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਸੁਰੱਖਿਅਤ ਰਹਿ ਸਕੇ। ਉਹਨਾਂ ਕਿਹਾ ਕਿ ਕਿਸਾਨਾਂ ਲਈ ਖੇਤੀ ਦਾ ਕਿੱਤਾ ਫ਼ਾਇਦੇਮੰਦ ਨਹੀਂ ਰਿਹਾ , ਇਸ ਲਈ ਉਹਨਾਂ ਲਈ ਨੂੰ ਖਸ ਖਸ ਦੀ ਖੇਤੀ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਸ਼ਹਿਰ ਵਿਚ ਵਿੱਕ ਰਹੇ ਮਿਲਾਵਟੀ ਦੁੱਧ ਦੀ ਰੋਕਥਾਮ ਦੇ ਲਈ ਠੋਸ ਕਦਮ ਚੁੱਕੇ ਜਾਣ। ਇਸ ਮੀਟਿੰਗ ਵਿਚ ਯੂਨੀਅਨ ਦੇ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ , ਬਲਾਕ ਪ੍ਰਧਾਨ ਗਿੱਦੜਬਾਹਾ ਨਛੱਤਰ ਸਿੰਘ , ਬਲਾਕ ਬਰੀਵਾਲਾ ਪ੍ਰਧਾਨ ਅਵਤਾਰ ਸਿੰਘ, ਬਲਾਕ ਪ੍ਰਧਾਨ ਮੁਕਤਸਰ ਜਰਨੈਲ ਸਿੰਘ ਬਲਮਗੜ , ਬਲਾਕ ਲੰਬੀ ਪ੍ਰਧਾਨ ਪ੍ਰਕਾਸ਼ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ‘ ਤੇ ਜ਼ਿਲ੍ਹਾ ਵਾਇਸ ਪ੍ਰਧਾਨ ਗੁਰਮੇਜ਼ ਸਿੰਘ , ਜ਼ਿਲਲ ਸੈਕਟਰੀ ਦਿਲਬਾਗ ਸਿੰਘ , ਮਨਜੀਤ ਸਿੰਘ ਜਰਨਲ ਸੈਕਟਰੀ , ਬਲਬੀਰ ਸਿੰਘ , ਬਲਦੇਵ ਸਿੰਘ , ਸ਼ਮਸ਼ੇਰ ਸਿੰਘ , ਵਰਿੰਦਰਜੀਤ ਸਿੰਘ , ਹਰਭਜਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button