District NewsMalout News

ਸੀ.ਐੱਮ ਦੀ ਯੋਗਸ਼ਾਲਾ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਜੋੜ ਰਹੀ ਹੈ ਯੋਗ ਨਾਲ, ਲੋਕਾਂ ਨੂੰ ਵੱਧ ਤੋਂ ਵੱਧ ਕਲਾਸਾਂ ਲੈਣ ਦੀ ਕੀਤੀ ਅਪੀਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸੀ.ਐੱਮ ਦੀ ਯੋਗਸ਼ਾਲਾ ਪ੍ਰੋਜੈਕਟ ਕਾਰਨ ਸ਼੍ਰੀ ਮੁਕਤਸਰ ਸਾਹਿਬ ਦੇ ਲੋਕ ਯੋਗ ਨਾਲ ਜੁੜਨ ਲੱਗੇ ਹਨ। ਸ਼ਹਿਰ ਵਿੱਚ ਰੋਜ਼ਾਨਾ ਸਵੇਰੇ ਸ਼ਾਮ 47 ਕਲਾਸਾਂ ਯੋਗ ਦੀਆਂ ਲੱਗ ਰਹੀਆਂ ਹਨ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇੰਨ੍ਹਾਂ ਯੋਗ ਕਲਾਸਾਂ ਵਿੱਚ ਪਹੁੰਚ ਕੇ ਯੋਗ ਸਿੱਖਣ। ਉਨ੍ਹਾਂ ਨੇ ਕਿਹਾ ਕਿ ਯੋਗ ਸਰੀਰਿਕ ਤੇ ਮਾਨਸਿਕ ਸਿਹਤਯਾਬੀ ਲਈ ਬਹੁਤ ਸਹਾਇਕ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ ਦੇ ਲੋਕ ਆਪਣੇ ਇਲਾਕੇ ਵਿੱਚ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 76694-00500 ਤੇ ਮਿਸ ਕਾਲ ਕਰ ਸਕਦੇ ਹਨ,

ਜਿਸਤੇ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀ.ਐੱਮ ਦੀ ਯੋਗਸ਼ਾਲਾ ਸ਼ੁਰੂ ਕਰਵਾਈ ਜਾਵੇਗੀ। ਓਧਰ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਯੋਗਾ ਸੁਪਰਵਾਈਜਰ ਸੰਜੈ ਸਿੰਘ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਪਾਰਕ, ਪੁੱਡਾ ਕਲੌਨੀ, ਜੀ.ਟੀ.ਬੀ ਇੰਨਕਲੇਵ, ਨਾਰੰਗ ਕਲੌਨੀ, ਵੋਹਰਾ ਕਲੌਨੀ, ਮੁਕਤੇਸ਼ਵਰ ਧਾਮ, ਸ਼ਿਵ ਮੰਦਿਰ, ਇੰਦੂ ਮਾਡਲ ਸਕੂਲ ਦੇ ਨੇੜੇ, ਗੁਰੂ ਅੰਗਦ ਦੇਵ ਨਗਰ, ਕਮਿਊਨਿਟੀ ਹਾਲ ਕੋਟਕਪੂਰਾ ਰੋਡ, ਮੁਕਤ-ਏ-ਮਿਨਾਰ, ਵਾਟਰ ਵਰਕਸ ਜੋਧੂ ਕਲੌਨੀ, ਵਾਲਮਿਕੀ ਮੰਦਰ ਨੇੜੇ ਬੱਸ ਸਟੈਂਡ, ਲਹੌਰੀਆਂ ਦਾ ਢਾਬਾ, ਅਜੀਤ ਸਿੰਘ ਨਗਰ, ਬੁੱਧ ਵਿਹਾਰ, ਜੋਧੂ ਕਲੌਨੀ, ਆਦੇਸ਼ ਹਸਪਤਾਲ, ਹਰਗੋਬਿੰਦ ਨਗਰ, ਬਾਬਾ ਮੁਨੀ ਰਾਮ ਧਾਮ, ਗਰੀਨ ਐਵਨਿਊ ਆਦਿ ਥਾਵਾਂ ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

Author: Malout Live

Back to top button