District News

ਤਕਨੀਕੀ ਸਿੱਖਿਆ ਦਾ ਕੋਵਿਡ-19 ਦੇ ਸਬੰਧ ਵਿੱਚ ਪੰਜਾਬ ਪੱਧਰ ਤੇ ਵੈਬੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ:- ਸਰਕਾਰੀ ਬਹੁਤਕਨੀਕੀ ਕਾਲਜ ਫਤੂਹੀ ਖੇੜਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੋਵਿਡ-19 ਮਹਾਂਮਾਰੀ ਦਾ ਮਨੁੱਖੀ ਜੀਵਨ ਤੇ ਪ੍ਰਭਾਵ ਵਿਸ਼ੇ ਤੇ ਮਿਤੀ 04 ਜੂਨ 2020 ਨੂੰ ਪੰਜਾਬ ਪੱਧਰ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਪਿ੍ਰੰਸੀਪਲ ਸ੍ਰੀ ਪ੍ਰਵੀਨ ਕੁਮਾਰ ਮਿੱਡਾ, ਕੋਆਰਡੀਨੇਟਰ ਸ੍ਰੀਮਤੀ ਅਲਵਿੰਦਰ ਢਿੱਲੋਂ, ਅਤੇ ਕੋਆਰਡੀਨੇਟਰ ਸ੍ਰੀ ਡਿੰਪਲ ਬੱਧਵਾਰ ਦੀ ਅਗਵਾਈ ਵਿੱਚ ਆਯੋਜਿਤ ਇਸ ਵੈਬੀਨਾਰ ਦੇ ਮੁੱਖ ਬੁਲਾਰੇ ਮਾਨਯੋਗ ਐਡੀਸ਼ਨਲ ਡਾਇਰੈਕਟਰ, ਤਕਨੀਕੀ ਸਿੱਖਿਆ, ਪੰਜਾਬ ਸ੍ਰੀ ਮੋਹਨਬੀਰ ਸਿੰਘ ਸਿੱਧੂ ਸਨ.ਵੈਬੀਨਾਰ ਵਿੱਚ 250 ਤੋਂ ਵੱਧ ਪੰਜਾਬ ਦੇ ਵੱਖ-ਵੱਖ ਬਹੁਤਕਨੀਕੀ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਸਟਾਫ ਮੈਂਬਰਾਂ ਨੇ ਭਾਗ ਲਿਆ.ਜਿਸ ਵਿੱਚ ਪਿ੍ਰੰਸੀਪਲ, ਵਿਭਾਗੀ ਮੁੱਖੀ, ਸੀਨੀਅਰ ਲੈਕਚਰਾਰ, ਲੈਚਰਾਰ, ਵਰਕਸ਼ਾਪ ਸਟਾਫ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।
ਇਸ ਅਵਸਰ ਤੇ ਸ੍ਰੀ ਮੋਹਨਬੀਰ ਸਿੰਘ ਸਿੱਧੂ ਜੀ ਵੱਲੋਂ ਦੱਸਿਆ ਗਿਆ ਕਿ ਕਰੋਨਾ ਮਹਾਂਮਾਰੀ ਮਨੁੱਖ ਦੇ ਲਾਲਚ, ਸਵਾਰਥ ਅਤੇ ਕੁਦਰਤ ਦੇ ਨਾਲ ਛੇੜਛਾੜ ਦੇ ਕਾਰਨ ਪੈਦਾ ਹੋਈ ਹੈ.ਅੱਜ ਇਸ ਸੰਕਟ ਦੇ ਦੌਰ ਵਿੱਚ ਸਾਨੂੰ ਜਿਆਦਾ ਸੰਵੇਦਨਸ਼ੀਲ ਬਣਨ ਦੀ ਲੋੜ ਹੈ ਅਤੇ ਸਾਨੂੰ ਇਸ ਮਹਾਂਮਾਰੀ ਦਾ ਇਲਾਜ ਮਿਲਣ ਤੱਕ ਕਿਵੇਂ ਖੁੱਦ ਨੂੰ ਅਤੇ ਪੂਰੇ ਸਮਾਜ ਨੂੰ ਸਰੱਖਿਅਤ ਰੱਖਣਾ ਹੈ, ਇਸ ਮੁੱਦੇ ਤੇ ਵਿਚਾਰ ਸਾਂਝੇ ਕੀਤੇ ਗਏ.ਇਸ ਵੈਬੀਨਾਰ ਦੇ ਦੌਰਾਨ ਪੰਜਾਬ ਦੇ ਵੱਖ^ਵੱਖ ਬਹੁਤਕਨੀਕੀ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਸਟਾਫ ਮੈਂਬਰਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਪ੍ਰਤੀ ਪ੍ਰਸ਼ਨ ਪੁੱਛੇ ਗਏ, ਜਿਹਨਾਂ ਦਾ ਜਵਾਬ ਮੋਹਨਬੀਰ ਸਿੰਘ ਸਿੱਧੂ, ਐਡੀਸ਼ਨਲ ਡਾਇਰੈਕਟਰ ਵੱਲੋਂ ਬਾਖੁਬੀ ਦਿੱਤਾ ਗਿਆ.ਇਹ ਵੈਬੀਨਾਰ ਬਹੁਤ ਹੀ ਪ੍ਰੇਰਣਾਦਾਇਕ ਸੀ। ਜਿਸ ਵਿੱਚ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਵਿਦਿਆਰਥੀਆ ਨੂੰ ਆਨਲਾਈਨ ਪੜ੍ਹਾਈ ਪ੍ਰਤੀ ਅਤੇ ਸਿਹਤ ਤੰਦਰੁਸਤ ਰੱਖਣ ਲਈ ਯੋਗਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।
ਪਿ੍ਰੰਸੀਪਲ ਪ੍ਰਵੀਨ ਕੁਮਾਰ ਮਿੱਡਾ ਜੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਪੱਧਰੀ ਵੈਬੀਨਾਰ ਤਕਨੀਕੀ ਸਿੱਖਿਆ ਦਾ ਪਹਿਲਾ ਵੈਬੀਨਾਰ ਹੈ, ਜੋ ਕਿ ਸ.ਬ.ਕ ਫਤੂਹੀ ਖੇੜਾ ਵੱਲੋਂ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਵਿੱਚ ਸੁਨੀਲ ਕੁਮਾਰ, ਕਲਰਕ ਵੱਲੋਂ ਟੈਕਨੀਕਲ ਕੰਮ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ.ਇਸ ਵੈਬੀਨਾਰ ਵਿੱਚ ਸੀਨੀ. ਲੈਕ. ਅਲਵਿੰਦਰ ਢਿੱਲੋਂ, ਸੀਨੀ. ਲੈਕ. ਡਿੰਪਲ ਬੱਧਵਾਰ, ਲੈਕ. ਸੁਮਿਤ ਜੈਨ, ਲੈਕ. ਅਮਨਦੀਪ ਸਿੰਘ, ਲੈਕ. ਜਗਦੀਪ ਸਿੰਘ ਸੰਧੂ, ਲੈਕ. ਜਗਦੀਪ ਸਿੰਘ ਕੰਬੋਜ਼, ਲਾਇਬ੍ਰੇਰੀਅਨ ਲਖਵਿੰਦਰ ਸਿੰਘ, . ਪਰਮਜੀਤ ਸਿੰਘ, ਜੂਨੀਅਰ ਸਹਾਇਕ ਗੁਰਲਾਲ ਸਿੰਘ, ਕਲਰਕ ਰਮਨ ਕੁਮਾਰ, ਕਲਰਕ ਅਰਪਿਤ ਗੁੰਬਰ, ਕਲਰਕ ਸੋਨਮ ਅਤੇ ਲੈਬ ਸਹਾਇਕ ਮੰਗਾਂ ਸਿੰਘ ਹਾਜ਼ਰ ਸਨ ਅਤੇ ਪਿ੍ਰੰਸੀਪਲ ਵੱਲੋਂ ਵੈਬੀਨਾਰ ਅਟੈਂਡ ਲਈ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button