District NewsMalout News
ਜਿਲ੍ਹਾ ਸਾਂਝ ਕੇਂਦਰ ਦੀ ਟੀਮ ਦਾ ਸ਼ਲਾਘਾਂਯੋਗ ਉਪਰਾਲਾ, ਧੁੱਪ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਵਰਤਾਈ ਗਈ ਸ਼ਿਕੰਜਵੀ
ਮਲੋਟ:- ਮਾਨਯੋਗ ਐੱਸ.ਐੱਸ.ਪੀ ਸ਼੍ਰੀ ਧਰੁਮਨ ਐੱਚ.ਨਿੰਬਾਲੇ ਆਈ.ਪੀ.ਐੱਸ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਦਰ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਦੁਆਰਾ ਵੱਲੋਂ ਵੱਧ ਰਹੀ ਗਰਮੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਮਲੋਟ ਪੁਲਿਸ ਵਿਭਾਗ ਵਿੱਚ ਧੁੱਪ ਵਿੱਚ
ਵੱਖ-ਵੱਖ ਥਾਵਾਂ ਤੇ ਡਿਊਟੀ ਦੌਰਾਨ ਤਾਇਨਾਤ ਟ੍ਰੈਫਿਕ ਅਤੇ ਪੀ.ਸੀ.ਆਰ ਮੁਲਾਜ਼ਮਾਂ ਨੂੰ ਨਿੰਬੂ ਸ਼ਿੰਕਜਵੀ ਵਰਤਾਈ ਗਈ। ਇਸ ਦੌਰਾਨ ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮੁਲਾਜ਼ਮ ਟ੍ਰੈਫਿਕ ਕੰਟਰੋਲ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਧੁੱਪ ਵਿੱਚ ਡਿਊਟੀ ਕਰ ਰਹੇ ਹਨ। ਜਿਸਦੇ ਤਹਿਤ ਇਨ੍ਹਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੇਵਾ ਨਿਭਾਈ ਗਈ।
Author: Malout Live