District NewsMalout NewsPunjab

ClassOn ਦੇ ਫਾਊਂਡਰ ਅਤੇ ਸੀ.ਈ.ਓ ਸ.ਮਿਲਨ ਸਿੰਘ ਹੰਸ ਨੂੰ ‘ENTREPRENEURS OF THE YEAR 2022 ਚੁਣਿਆ ਗਿਆ

ਮਲੋਟ: ਆਨਲਾਈਨ ਅਤੇ ਆਫਲਾਈਨ ਪ੍ਰਕਾਸ਼ਿਤ ਹੋਣ ਵਾਲੀ CIOLOOK INDIA ਮੈਗਜ਼ੀਨ ਤੇ ਉਹਨਾਂ ਦਾ ਨਾਮ ਅਤੇ ਤਸਵੀਰ “ENTREPRENEURS OF THE YEAR 2022” ਵਜੋਂ ਪ੍ਰਕਾਸ਼ਿਤ ਹੋਈ ਹੈ। ਜਾਣਕਾਰੀ ਦਿੰਦਿਆ ਮਿਲਨ ਹੰਸ ਜੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਹਰ ਚੀਜ ਆਨਲਾਈਨ ਹੈ, ਜਿਵੇਂ ਕਿ ਮੂਵੀ ਟਿਕਟ ਬੁਕਿੰਗ, ਟਰੇਨ ਟਿਕਟ ਬੁਕਿੰਗ, ਆਨਲਾਈਨ ਸ਼ਾਪਿੰਗ ਕਰਨਾ ਆਦਿ ਪਰ ਜਿੱਥੇ ਬੱਚੇ ਨੇ ਆਪਣਾ ਭਵਿੱਖ ਬਣਾਉਣਾ ਹੈ ਉਹ ਅੱਜ ਵੀ ਪਿੱਛੇ ਚੱਲ ਰਿਹਾ ਹੈ। ਡਿਜੀਟਲ ਇੰਡੀਆ ਦੇ ਯੁੱਗ ਵਿੱਚ ClassOn ਐਪ ਦੁਆਰਾ ਇੰਡੀਆ ਦੇ 350 ਤੋਂ ਵੱਧ ਸਕੂਲ ਵਰਤੋਂ ਕਰਕੇ ਆਪਣੇ ਸਕੂਲ ਨੂੰ ਸਮਾਰਟ ਅਤੇ ਡਿਜੀਟਲ ਕਰ ਚੁੱਕੇ ਹਨ। ਇਸ ਐਪ ਵਿੱਚ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਦੇ ਸਾਰੇ ਕਾਰਜ ਮੌਜੂਦ ਹਨ। ਇਸ ਦੀ ਵਰਤੋਂ ਨਾਲ ਸਕੂਲ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਹੈ। ਜਿਵੇ ਕਿ ਹਾਜ਼ਰੀ, ਹੋਮਵਰਕ,ਸਕਿਓਰਟੀ, ਟਰਾਂਸਪੋਰਟ, ਆਨਲਾਈਨ- ਆਫਲਾਈਨ ਫੀਸ, ਲਾਈਵ ਕਲਾਸ, ਰਿਪੋਰਟ ਕਾਰਡ, ਆਈ.ਡੀ ਕਾਰਡ, ਗੇਟ ਪਾਸ, ਸਰਟੀਫਿਕੇਟ ਪ੍ਰਿੰਟ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਇਹ ਐਪ ਸਿੰਗਲ ਸਾਫਟਵੇਅਰ ਵਜੋਂ ਸਕੂਲ ਦੇ ਸਾਰੇ ਕੰਮ ਆਸਾਨੀ ਨਾਲ ਕਰਦਾ ਹੈ। ਜਿਸ ਨਾਲ ਸਕੂਲ ਸਮਾਰਟ ਤੇ ਡਿਜੀਟਲ ਬਣਦਾ ਹੈ।

ਜਿਸ ਨਾਲ ਸਕੂਲ ਦੀ ਸਕਿਓਰਟੀ ਬਣੀ ਰਹਿੰਦੀ ਹੈ। ਸਕੂਲ ਤਕਨੀਕੀ ਤੌਰ ਤੇ ਮਜਬੂਤ ਬਣਦਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਸਕੂਲ ਆਪਣੇ-ਆਪ ਨੂੰ ਸਮਾਰਟ ਕਰਨ ਲਈ ClassOn ਨਾਲ ਸੰਪਰਕ ਵਿੱਚ ਹਨ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ClassOn ਨੂੰ ਪਹਿਲਾਂ ਵੀ ਵੱਖ-ਵੱਖ ਅਦਾਰਿਆਂ ਵੱਲੋ ਸਨਮਾਨਿਤ ਕੀਤਾ ਗਿਆ ਹੈ। 2 ਲੱਖ ਤੋਂ ਜਿਆਦਾ ਮਾਤਾ- ਪਿਤਾ ਅਤੇ 10 ਹਜ਼ਾਰ ਤੋਂ ਜਿਆਦਾ ਅਧਿਆਪਕ ਇਸ ClassOn ਐਪ ਦੀ ਵਰਤੋਂ ਕਰਕੇ ਆਪਣੇ ਕੰਮ ਆਸਾਨ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ClassOn ਦਾ ਉਦੇਸ਼ ਇੰਡੀਆ ਦੇ ਹਰ ਸਟੇਟ ਵਿੱਚ ClassOn ਦੁਆਰਾ ਸਕੂਲ ਨੂੰ ਡਿਜੀਟਲ ਕਰਨਾ ਹੈ। ਇਸ ਤੋਂ ਇਲਾਵਾ ਮਿਲਨ ਹੰਸ ਜੀ ਨੇ ਕਿਹਾ ਕਿ ਸਕੂਲ ਦੇ ਲੈਵਲ ਨੂੰ ਉੱਚਾ ਚੁੱਕਣ ਲਈ ਸਕੂਲ ਦੀ ਹਰ ਵਿਸ਼ੇਸ਼ਤਾ ਨੂੰ ਡਿਜੀਟਲ ਕਰਨਾ ਇਹੀ ClassOn ਦਾ ਖਾਸ ਮਕਸਦ ਹੈ। ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਹਰ ਸਟੇਟ ਦੇ ਹਰ ਸਕੂਲ ਨੂੰ ਡਿਜੀਟਲ ਇੰਡੀਆ ਦੇ ਸਲੋਗਨ ਤੇ ਅਧਾਰਿਤ ਭਾਰਤ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਉਣਾ ਹੈ।

Author: Malout Live

Back to top button