Punjab

ਸਿਵਲ ਸਰਜਨ ਸੰਗਰੂਰ ਨੂੰ ਕੀਤਾ ਮੁਅੱਤਲ

ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਸਿਵਲ ਸਰਜਨ ਡਾਕਟਰ ਗੁਰਸ਼ਰਨ ਸਿੰਘ ਨੂੰ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਡਾਕਟਰ ਰਾਜ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਕੱਤਰ ਅਨੁਰਾਗ ਅਗਰਵਾਲ ਦੇ ਹੁਕਮਾਂ ਅਧੀਨ ਡਾਕਟਰ ਗੁਰਸ਼ਰਨ ਸਿੰਘ ਨੂੰ ਮੁਅੱਤਲ ਕਰ ਕੇ ਚੰਡੀਗੜ੍ਹ ਹੈਡਕੁਆਰਟਰ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਡਾਕਟਰ ਗੁਰਸ਼ਰਨ ਸਿੰਘ ਦੀ ਮੁਅੱਤਲੀ ਬਾਰੇ ਵਿਭਾਗ ਨੇ ਮੁਅੱਤਲੀ ਪੱਤਰ ‘ਚ ਕੋਈ ਕਾਰਨ ਨਹੀਂ ਲਿਖਿਆ ਹੈ।

Leave a Reply

Your email address will not be published. Required fields are marked *

Back to top button