Malout News

ਆਇਸ਼ਰ ਟਰੈਕਟਰ ਦੇ ‘ਵਾਟਰ ਕੂਲਡ’ ਤੇ ‘ਏਅਰ ਕੂਲਡ’ ਮਾਡਲਾਂ ਦੀ ਮਾਘੀ ਮੇਲੇ ਮੌਕੇ ਗਾਹਕਾਂ ਨੂੰ ਜਾਣਕਾਰੀ ਦਿੱਤੀ

ਮਲੋਟ:- ਆਇਸ਼ਰ ਟਰੈਕਟਰ ਦੇ ਅਧਿਕਾਰੀਆਂ ਤੇ ਏਰੀਆ ਇੰਚਾਰਜ ਵਲੋਂ ਮਾਘੀ ਮੇਲੇ ਮੌਕੇ ਵਰਮਾ ਟਰੈਕਟਰ ਕਾਰਪੋਰੇਸ਼ਨ ਮਲੋਟ ਵਾਲਿਆਂ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਗਈ ਸਟਾਲ ‘ ਤੇ ਆਇਸ਼ਰ ਟਰੈਕਟਰ ਦੇ ਵਾਟਰ ਕੂਲਡ ਤੇ ਏਅਰ ਕੂਲਡ ਮਾਡਲਾਂ ਦੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਟਾਲ ‘ ਤੇ ਪੁੱਜੇ ਭਰਤ ਬੈਨੀਵਾਲ ਏਰੀਆ ਇੰਚਾਰਜ , ਗੁਰਪ੍ਰੇਮ , ਦਯਾਨੰਦ ਨੇ ਗਾਹਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਆਇਸ਼ਰ ਟਰੈਕਟਰ ਦੇਸ਼ ਦੀ 60 ਸਾਲ ਪੁਰਾਣੀ ਕੰਪਨੀ ਹੈ, ਜੋ 18 ਹਾਰਸ ਪਾਵਰ ਤੋਂ ਲੈ ਕੇ 55 ਹਾਰਸ ਪਾਵਰ ਤੱਕ ਦੇ ਟਰੈਕਟਰਾਂ ਦਾ ਉਤਪਾਦਨ ਕਰਦੀ ਹੈ। ਵਰਮਾ ਟਰੈਕਟਰ ਕਾਰਪੋਰੇਸ਼ਨ ਦੇ ਸ੍ਰੀ ਵਰਿੰਦਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੀ ਆਇਸ਼ਰ ਟਰੈਕਟਰ ਦੇ ਨਾਲ ਗੋਲਡਨ ਜੁਬਲੀ ਵਰਾ ਮਨਾ ਰਹੀ ਹੈ । ਸਟਾਲ ਮੌਕੇ ਕੰਪਨੀ ਵਲੋਂ ਗਾਹਕਾਂ ਨੂੰ 5 ਟਰੈਕਟਰਾਂ ਦੀ ਡਿਲਵਰੀ ਵੀ ਕੀਤੀ ਗਈ ।

Leave a Reply

Your email address will not be published. Required fields are marked *

Back to top button