District NewsMalout News
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਵੱਲੋਂ ਬੀਤੇ ਦਿਨ 11 ਪਰਿਵਾਰਾਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ
ਮਲੋਟ:- ਮਾਨਯੋਗ ਡਾਕਟਰ ਐੱਸ.ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਵੱਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਦੌਰਾਨ ਬੀਤੇ ਦਿਨ 11 ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਡਾਇਰੈਕਟਰ ਹੈਲਥ ਸੇਵਾਵਾਂ ਡਾਕਟਰ ਦਲਜੀਤ ਸਿੰਘ ਗਿੱਲ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਚਾਹਲ ਵਿਸ਼ੇਸ਼ ਤੌਰ ਤੇ ਪਹੁੰਚੇ।
ਚੇਅਰਮੈਨ ਕ੍ਰਿਸ਼ਨ ਗੋਇਲ ਅਤੇ ਸਮਾਜ ਸੇਵੀ ਅਨਿਲ ਜੁਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਨੋਦ ਖੁਰਾਣਾ, ਸੋਹਣ ਲਾਲ ਗੂੰਬਰ, ਰਿੰਕੂ ਅਨੇਜਾ, ਇੰਦਰਪਾਲ ਸਿੰਘ ਮੌਂਗਾ, ਗਗਨ ਸੇਤੀਆਂ, ਗੁਰਪ੍ਰੀਤ ਸਰਾਂ, ਕੇਵਲ ਛਾਬੜਾ ਅਤੇ ਗੁਰਚਰਨ ਗਰੋਵਰ ਹਾਜਿਰ ਸਨ।