District NewsMalout News

ਚਰਨਜੀਤ ਖੁਰਾਣਾ ਨੇ 100 ਮੀਟਰ ਦੌੜ ਵਿੱਚ ਭਾਗ ਲੈ ਕੇ ਨੌਜਵਾਨਾਂ ਨੂੰ ਦਿੱਤਾ ਇੱਕ ਸੁਨੇਹਾ

ਮਲੋਟ ਲਾਈਵ: ਪੰਜਾਬ ਸਰਕਾਰ ਵਲੋਂ “ਖੇਡਾਂ ਵਤਨ ਪੰਜਾਬ” ਦੀਆਂ ਤਹਿਤ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਈਆਂ ਰਹੀਆਂ ਖੇਡਾਂ ਵਿੱਚ ਮਲੋਟ ਦੇ ਚਰਨਜੀਤ ਖੁਰਾਣਾ ਨੇ 50 ਸਾਲ ਤੋਂ ਉੱਪਰ ਦੀ ਉਮਰ ਵਰਗ ਵਿੱਚ 100 ਮੀਟਰ ਦੀ ਦੌੜ ਵਿੱਚ ਭਾਗ ਲੈ ਕੇ ਨੌਜਵਾਨਾਂ ਨੂੰ ਇੱਕ ਸਕਾਰਾਤਮਕ ਸੁਨੇਹਾ ਦਿੱਤਾ।

ਖੁਰਾਣਾ ਨੇ ਕਿਹਾ ਕਿ ਮੇਰਾ ਮਕਸਦ ਜਿੱਤ ਜਾਂ ਹਾਰ ਨਹੀਂ, ਮੇਰਾ ਮਕਸਦ ਨੌਜਵਾਨਾਂ ਨੂੰ ਸਿਹਤ ਅਤੇ ਖੇਡਾਂ ਨਾਲ ਜੋੜਨਾ ਹੀ ਸੀ। ਅੱਜ ਦੇ ਨਸ਼ੇ ਦੇ ਦੌਰ ਵਿੱਚ ਅਗਰ ਨੌਜਵਾਨ ਆਪਣੇ ਵਤਨ ਦੀਆਂ ਖੇਡਾਂ ਨਾਲ ਜੁੜਨਗੇ ਤਾਂ ਹੀ ਸਾਡਾ ਪੰਜਾਬ ਫ਼ੇਰ ਤੋਂ ਰੰਗਲਾ ਪੰਜਾਬ ਬਣ ਸਕੇਗਾ।

Author: Malout Live

Leave a Reply

Your email address will not be published. Required fields are marked *

Back to top button