India News

ਭਾਰਤ ਲਈ ਅੱਜ ਬਹੁਤ ਵੱਡਾ ਦਿਨ,ਖਗੋਲ ਵਿਗਿਆਨ ‘ਚ ਲਾਂਚ ਹੋਏਗਾ ਚੰਦਰਯਾਨ-2

ਚੰਦਰਯਾਨ 2 ਜ਼ਰੀਏ ਪੁਲਾੜ ਦੀ ਦੁਨੀਆ ਵਿੱਚ ਅੱਜ ਭਾਰਤ ਨਵਾਂ ਇਤਾਹਾਸ ਰਚੇਗਾ। ਮਿਸ਼ਨ ਚੰਦਰਯਾਨ ਦੀ ਲਾਂਚਿੰਗ ਵਿੱਚ ਹੁਣ ਕੁਝ ਘੰਟਿਆਂ ਦਾ ਇੰਤਜ਼ਾਰ ਬਾਕੀ ਹੈ। ਐਤਵਾਰ ਸ਼ਾਮ 6:43 ‘ਤੇ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ। ਅੱਜ ਦੁਪਹਿਰ 2:43 ਵਜੇ ਚੰਦਰਯਾਨ-2 ਨੂੰ ਲਾਂਚ ਕੀਤਾ ਜਾਏਗਾ। ਚੇਨਈ ਤੋਂ ਲਗਪਗ 100 ਕਿਲੋਮੀਟਰ ਦੂਰ ਸੀਤਸ਼ ਧਵਨ ਪੁਲਾੜ ਕੇਂਦਰ ਤੋਂ ਦੂਜੇ ਲਾਂਚ ਪੈਡ ਤੋਂ ਇਸ ਨੂੰ ਲਾਂਚ ਕੀਤਾ ਜਾਏਗਾ। ਇਸ ਮਿਸ਼ਨ ‘ਤੇ 978 ਕਰੋੜ ਰੁਪਏ ਦੀ ਲਾਗਤ ਆਈ ਹੈ।
ਇਸਰੋ ਦੇ ਸਾਬਕਾ ਮੁੱਖੀ ਏਐਸ ਕਿਰਨ ਕੁਮਾਰ ਨੇ ਕਿਹਾ ਹੈ ਕਿ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਲਾਂਚ ਲਈ ਪੂਰੀ ਤਰ੍ਹਾਂ ਤਿਆਰ ਹਨ। ਕੱਲ੍ਹ ਇਸਰੋ ਨੇ ਟਵਿੱਟਰ ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਕਿ ਜੀਐਸਐਲਵੀ ਐਮਕੇ-3ਐਮ1/ਚੰਦਰਯਾਨ-2 ਦੀ ਲਾਂਚ ਰਿਹਰਸਲ ਪੂਰੀ ਹੋ ਚੁੱਕੀ ਹੈ। ਇਸ ਦਾ ਪ੍ਰਦਰਸ਼ਨ ਆਮ ਹੈ। ਦੱਸ ਦੇਈਏ ਇਸ ਤੋਂ ਪਹਿਲਾਂ 15 ਜੁਲਾਈ ਨੂੰ ਰਾਤ ਨੂੰ ਮਿਸ਼ਨ ਦੀ ਸ਼ੁਰੂਆਤ ਤੋਂ ਕਰੀਬ 56 ਮਿੰਟ ਪਹਿਲਾਂ ਇਸਰੋ ਨੇ ਟਵੀਟ ਕਰਕੇ ਲਾਂਚਿੰਗ ਨੂੰ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਸੀ।
ਇਸਰੋ ਦੇ ਅਸਿਸਟੈਂਟ ਡਾਇਰੈਕਟਰ (ਪਬਲਿਕ ਰਿਲੇਸ਼ਨ) ਬੀਆਰ ਗੁਰੂਪ੍ਰਸਾਦ ਨੇ ਦੱਸਿਆ ਸੀ ਕਿ ਲਾਂਚਿੰਗ ਤੋਂ ਠੀਕ ਪਹਿਲਾਂ ਲਾਂਚਿੰਗ ਵ੍ਹੀਕਲ ਸਿਸਟਮ ਵਿੱਚ ਖਰਾਬੀ ਆ ਗਈ ਸੀ। ਇਸ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਗਈ। ਖ਼ਾਸ ਗੱਲ ਇਹ ਹੈ ਕਿ ਲਾਂਚਿੰਗ ਦੀ ਤਾਰੀਖ਼ ਅੱਗੇ ਵਧਾਉਣ ਦੇ ਬਾਵਜੂਦ ਚੰਦਰਯਾਨ-2 ਚੰਦ ‘ਤੇ 7 ਸਤੰਬਰ ਨੂੰ ਹੀ ਪਹੁੰਚੇਗਾ। ਇਸ ਸਮੇਂ ‘ਤੇ ਪਹੁੰਚਣ ਦਾ ਮਕਸਦ ਇਹੀ ਹੈ ਕਿ ਲੈਂਡਰ ਤੇ ਰੋਵਰ ‘ਤੇ ਤੈਅ ਸ਼ਡਿਊਲ ਦੇ ਹਿਸਾਬ ਨਾਲ ਕੰਮ ਕਰ ਸਕੇ।

Leave a Reply

Your email address will not be published. Required fields are marked *

Back to top button