District NewsMalout News

2 ਗ੍ਰਾਮ ਹੈਰੋਇਨ ਅਤੇ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਮਲੋਟ:- ਥਾਣਾ ਕਬਰਵਾਲਾ ਅਧੀਨ ਪੈਂਦੀ ਚੌਕੀ ਪੰਨੀਵਾਲਾ ਦੇ ਇੰਚਾਰਜ ਸ.ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਪੰਨੀਵਾਲਾ ਤੋਂ ਮੋਹਲਾਂ ਜਾ ਰਹੇ ਸਨ ਤਾਂ ਸਾਹਮਣੇ ਤੋਂ ਮੋਟਰਸਾਇਕਲ ਤੇ ਇਕ ਮੋਨਾ ਵਿਅਕਤੀ ਆਉਂਦਾ ਵਿਖਾਈ ਦਿੱਤਾ ਪੁਲਿਸ ਪਾਰਟੀ ਵੱਲੋਂ ਉਸਨੂੰ ਸ਼ੱਕ ਪੈਣ ਤੇ ਗੱਡੀ ਰੋਕ ਕੇ ਉਸਦਾ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਸੋਨੂੰ ਪੁੱਤਰ ਪ੍ਰਕਾਸ਼ ਰਾਮ ਪੁੱਤਰ ਬਾਬੂ ਰਾਮ ਦੱਸਿਆ।

ਜਿਸਦੀ ਇਤਲਾਹ ਥਾਣਾ ਕਬਰਵਾਲਾ ਵਿਖੇ ਦਿੱਤੀ ਗਈ। ਇਸ ਦੌਰਾਨ ਰਣਜੀਤ ਸਿੰਘ SI ਨੇ ਮੌਕੇ ਪਰ ਪਹੁੰਚ ਕੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 2 ਗ੍ਰਾਮ ਹੈਰੋਇਨ ਸਮੇਤ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਜਿਸ ਦੌਰਾਨ ਪੰਨੀਵਾਲਾ ਚੌਕੀ ਇੰਚਾਰਜ ਨੇ ਉਕਤ ਵਿਅਕਤੀ ਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ, ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *

Back to top button