District NewsMalout News

ਠਾਠ ਨਾਨਕਸਰ ਮਲੋਟ ਵਿਖੇ 21 ਫਰਵਰੀ ਨੂੰ ਹੋਵੇਗੀ ਅਖੰਡ ਪਾਠ ਦੀ ਆਰੰਭਤਾ

ਮਲੋਟ: ਠਾਠ ਨਾਨਕਸਰ ਮਲੋਟ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਨ ਸਲਾਨਾ ਗੁਰਮਤਿ ਸਮਾਗਮ ਦੀ ਆਰੰਭਤਾ ਇਸ ਸਾਲ ਵੀ 21 ਫਰਵਰੀ ਨੂੰ ਹੋਵੇਗੀ। 21 ਫਰਵਰੀ ਨੂੰ ਆਖੰਡ ਪਾਠ ਦੀ ਆਰੰਭਤਾ ਅਤੇ 22, 23 ਫਰਵਰੀ ਨੂੰ ਦੀਵਾਨ ਸਜਾਏ ਜਾਣਗੇ। ਇਹ ਸਮਾਗਮ ਸ਼੍ਰੀ ਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਮੌਜੂਦਾ ਮੁਖੀ ਸੰਪ੍ਰਦਾਇ ਨਾਨਕਸਰ ਕਲੇਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ।

ਬਾਬਾ ਅੰਮ੍ਰਿਤਪਾਲ ਸਿੰਘ ਜੀ ਮੁਖੀ ਠਾਠ ਨਾਨਕਸਰ ਮਲੋਟ ਵੱਲੋਂ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਆ ਕੇ ਵੱਧ ਤੋਂ ਵੱਧ ਸੇਵਾਵਾਂ ਨਿਭਾਉਣ।

Author: Malout Live

Back to top button