Malout News

ਸਤਿਗੁਰੂ ਸ਼੍ਰੀ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈੰਪ ਦਾ ਆਯੋਜਨ।।

ਮਲੋਟ:- ਸਤਿਗੁਰੂ ਸ਼੍ਰੀ ਕਬੀਰ ਸਾਹਿਬ ਜੀ ਦੇ 622ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਰਜਿ. ਮਲੋਟ ਵਲੋਂ 9ਵਾਂ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਵੀਰ ਇੰਦੋਰਾ ਨੇ ਪਹੁੰਚ ਕੇ
ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕੀਤੀ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਤਾ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਸੰਦੀਪ ਖਟਕ ਨੇ ਦੱਸਿਆ ਕਿ ਸਤਿਗੁਰੂ ਸ਼੍ਰੀ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਲਗਭਗ 28 ਨੌਜਵਾਨਾਂ ਨੇ ਖੂਨਦਾਨ ਕੀਤਾ ਤੇ ਨਾਲ ਹੀ ਸ਼ੋਸ਼ਲ ਡਿਸਟੈਨਸਿੰਗ ਦਾ ਖਾਸ ਖਿਆਲ ਰੱਖਿਆ ਗਿਆ। ਪ੍ਰਧਾਨ ਸੰਦੀਪ ਖ਼ਟਕ ਨੇ ਹਰ ਇਕ ਖੂਨਦਾਨੀ ਦਾ ਧੰਨਵਾਦ ਕੀਤਾ ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬਾਰ ਐਸ਼ੋਸ਼ੀਏਸ਼ਨ ਦੇ ਐਡਵੋਕੇਟ ਰਾਕੇਸ਼
ਇਟਕਾਨ ਵਲੋਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਸਤਿਗੁਰੂ ਸ਼੍ਰੀ ਕਬੀਰ ਸਾਹਿਬ ਜੀ ਦੀ ਜੀਵਨੀ ਤੇ ਵਿਸਥਾਰ ਪੂਰਕ ਚਾਣਨਾ ਪਾਉਦੇਂ ਹੋਏ ਉਨ•ਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਤੇ ਬਲੱਡ ਬੈਂਕ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਜੋਗਿੰਦਰਪਾਲੀ ਤੇ ਗੋਲਡੀ ਸਾਗਰ ਨੇ ਖੂਨਦਾਨ ਕੈਂਪ ਦੌਰਾਨ ਆਪਣੀ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਤੇ ਸਮੂਹ ਸਮਾਜਸੇਵੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਸੰਸਥਾ ਦੇ ਐਡੀਟਰ ਨਰੇਸ਼ ਚਰਾਇਆ, ਪ੍ਰੋ. ਸੁਰਿੰਦਰ ਮੰਗਵਾਨਾ,ਰਾਕੇਸ਼ ਕੁਮਾਰ, ਤਾਰਾਚੰਦ ਪਾਠੀ, ਐਡਵੋਕੇਟ ਅਮਨ ਨਾਇਕ,ਹਰੀਸ਼ ਖਟਕ, ਸੰਜੈ ਖਟਕ ਹਰਮੀਤ ਕੌਰ,ਸੰਗੀਤ ਰਾਣੀ, ਭਾਰਤ ਬਾਗੜੀ, ਮਨਪ੍ਰੀਤ ਸਿੰਘ, ਲਖਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button