Health

ਸਰਦੀਆਂ ’ਚ ਕਫ ਦੀ ਸਮੱਸਿਆ ਨੂੰ ਠੀਕ ਕਰਦਾ ‘ਕਾਲਾ ਲੂਣ’,

ਕਾਲਾ ਲੂਣ ਜਿੱਥੇ ਸਵਾਦ ’ਚ ਲਾਜਵਾਬ ਹੁੰਦਾ ਹੈ, ਉਥੇ ਹੀ ਇਹ ਔਸ਼ਧੀ ਗੁਣਾਂ ਦੀ ਖਾਨ ਵੀ ਹੈ। ਕਾਲੇ ਲੂਣ ’ਚ ਸੋਡਿਅਮ, ਕਲੋਰਾਈਡ, ਸਲਫ਼ਰ, ਆਇਰਨ, ਹਾਇਡਰੋਜਨ ਵਰਗੇ ਤੱਤਾਂ ਦੇ ਨਾਲ – ਨਾਲ 80 ਪ੍ਰਕਾਰ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੇ ਹਨ। ਕਾਲੇ ਲੂਣ ਦੀ ਵਰਤੋਂ ਰੋਜ਼ਾਨਾ ਖੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਕਾਲ਼ਾ ਲੂਣ ਸਫ਼ੇਦ ਲੂਣ ਨਾਲੋ ਕਿਤੇ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਆਯੁਰਵੇਦ ’ਚ ਇਸ ਦੇ ਕਈ ਫ਼ਾਇਦੇ ਦੱਸੇ ਗਏ ਹਨ। ਇਹ ਭਾਰ ਘੱਟ ਕਰਨ ’ਚ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਕਾਲਾ ਲੂਣ ਖਾਣ ਨਾਲ ਜਿੱਥੇ ਬਲੱਡ ਪ੍ਰੈਸ਼ਰ ਦਰੁਸਤ ਰਹਿੰਦਾ ਹੈ, ਉਥੇ ਹੀ ਕੋਲੈਸਟ੍ਰਾਲ, ਡਾਇਬਟੀਜ਼, ਤਣਾਅ ਅਤੇ ਢਿੱਡ ਸਬੰਧੀ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।

ਕਾਲਾ ਲੂਣ ਖਾਣ ਦੇ ਫਾਇਦੇ…
1. ਕਫ ਦੀ ਸਮੱਸਿਆ
ਸਰਦੀ ’ਚ ਖੰਘ, ਅਸਥਮਾ ਨੂੰ ਠੀਕ ਰੱਖਣ ’ਚ ਕਾਲਾ ਲੂਣ ਕਾਫ਼ੀ ਮਦਦਗਾਰ ਹੈ। ਇਸ ਨੂੰ ਤੁਸੀਂ ਕੋਸੇ ਪਾਣੀ, ਉਬਲੇ ਅੰਡੇ ’ਚ ਪਾ ਕੇ ਸੇਵਨ ਕਰ ਸਕਦੇ ਹੋ। ਕਾਲੇ ਲੂਣ ਨਾਲ ਬਣੇ ਗਰਮ ਪਾਣੀ ਦੀ ਭਾਫ਼ ਨਾਲ ਬਲਗ਼ਮ, ਕਫ਼ ਅਤੇ ਖੰਘ ਦੂਰ ਕਰਨ ’ਚ ਕਾਫ਼ੀ ਮਦਦ ਮਿਲਦੀ ਹੈ।
2. ਭਾਰ ਘੱਟ ਕਰੇ
ਕਾਲੇ ਲੂਣ ’ਚ ਪਾਏ ਜਾਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ। ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਹ ਪਾਚਨ ਨੂੰ ਦਰੁਸਤ ਕਰਕੇ ਸਰੀਰ ਦੀਆਂ ਕੋਸ਼ਕਾਵਾਂ ਤੱਕ ਪੋਸ਼ਣ ਪਹੁੰਚਾਉਂਦੇ ਹਨ, ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਨਹੀਂ ਵੱਧਦਾ।
3. ਪੇਟ ਲਈ ਫਾਇਦੇਮੰਦ
ਕਾਲੇ ਲੂਣ ਨੂੰ ਆਯੁਰਵੇਦ ’ਚ ਕੂਲਿੰਗ ਸਾਲਟ ਮੰਨਿਆ ਜਾਂਦਾ ਹੈ। ਪੇਟ ’ਚ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਜਲਦ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਕਬਜ਼, ਢਿੱਡ ਦੀ ਖ਼ਰਾਬੀ, ਢਿੱਡ ਫੁੱਲਣਾ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਇਹ ਅੱਖਾਂ ਲਈ ਵੀ ਫ਼ਾਇਦੇਮੰਦ ਹੈ।
4. ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੇ ਲੂਣ ’ਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।
5. ਗੈਸ ਦੀ ਸਮੱਸਿਆ
ਤਾਂਬੇ ਦੇ ਭਾਂਡੇ ’ਚ ਅੱਧਾ ਚਮਚ ਕਾਲਾ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇਕ ਗਿਲਾਸ ਪਾਣੀ ’ਚ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
6. ਜੋੜਾਂ ਦੇ ਦਰਦ
ਸਰੀਰ ਦੀਆਂ ਮਾਸਪੇਸ਼ੀਆਂ ’ਚ ਹਮੇਸ਼ਾ ਹੀ ਦਰਦ ਰਹਿੰਦਾ ਹੈ। ਅਜਿਹੀ ਹਾਲਤ ’ਚ ਤੁਸੀਂ ਕਾਲ਼ਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਜੋੜਾਂ ਨੂੰ ਆਰਾਮ ਮਿਲਦਾ ਹੈ।
7. ਸਿਕਰੀ ਨੂੰ ਕਰੇ ਦੂਰ
ਰੂਸੀ ਸਾਡੇ ਵਾਲਾਂ ਲਈ ਕਾਫ਼ੀ ਨੁਕਸਾਨਦਾਇਕ ਹੁੰਦੀ ਹੈ। ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨਾ, ਸਫੇਦ ਹੋਣੇ ਅਤੇ ਰੁੱਖੇ – ਰੁੱਖੇ ਹੋਣ ਦਾ ਰੂਸੀ ਇਕ ਮਹੱਤਵਪੂਰਣ ਕਾਰਨ ਹੈ। ਕਾਲਾ ਲੂਣ ਅਤੇ ਲਾਲ ਟਮਾਟਰ ਦਾ ਮਿਸ਼ਰਣ ਵਾਲਾਂ ’ਤੇ ਲਗਾਉਣ ਨਾਲ ਰੂਸੀ ਜਲਦ ਗਾਇਬ ਹੋ ਜਾਂਦੀ ਹੈ।
8. ਛਾਤੀ ’ਚ ਜਲਨ
ਛਾਤੀ ’ਚ ਜਲਣ ਦੀ ਸਮੱਸਿਆ ਹੋਣ ’ਤੇ ਕਾਲੇ ਲੂਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਪੇਟ ’ਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਛਾਤੀ ’ਚ ਜਲਣ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ।

Leave a Reply

Your email address will not be published. Required fields are marked *

Back to top button