Malout News

ਪਿੰਡ ਘੁਮਿਆਰਾ ਵਿਖੇ ਬੀ.ਕੇ.ਯੂ ਉਗਰਾਹਾਂ ਵੱਲੋਂ ਜ਼ਮੀਨ ਬਚਾਉਣ ਦੀ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਕੀਤਾ ਲਾਮਬੰਦ

ਮਲੋਟ:- ਬੀਤੇ ਦਿਨੀਂ ਪਿੰਡ ਘੁਮਿਆਰਾ ਵਿਖੇ ਜਗਨੰਦਨ ਸਿੰਘ ਦੀ ਜ਼ਮੀਨ ਤੇ ਭਿੰਦੇ ਸੇਠੀ ਵੱਲੋਂ ਦਖ਼ਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਮੀਨ ਬਚਾਉਣ ਦੀ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਪੂਰੇ ਮੁਕਤਸਰ ਜ਼ਿਲ੍ਹੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਮੇਟੀ ਦੀ ਅਗਵਾਈ ਵਿੱਚ ਦਖ਼ਲ ਪਾਉਣ ਆਏ ਸਿਵਲ ਪ੍ਰਸ਼ਾਸਨ ਨੂੰ ਨਾਹਰੇ ਮਾਰਦੇ ਕੇ ਬੇਰੰਗ ਵਾਪਿਸ ਭੇਜਿਆ ਗਿਆ।
ਪ੍ਰਸ਼ਾਸਨ ਦੇ ਵਾਪਿਸ ਜਾਣ ਤੋਂ ਬਾਅਦ ਵੀ ਕਿਸਾਨ ਆਪਣੇ ਮੋਰਚੇ ਵਿੱਚ ਡਟੇ ਰਹੇ। ਸਟੇਜ ਤੋਂ ਬੋਲਦਿਆਂ ਬਲਾਕ ਪ੍ਰਧਾਨ ਗੁਰਪਾਸ ਸਿੰਘੇਵਾਲਾ ਨੇ ਦੱਸਿਆ ਕਿ ਕਿਵੇਂ 2002 ਵਿੱਚ ਮਾਮੂਲੀ ਲੈਣ ਦੇਣ ਨੂੰ ਲੈ ਕੇ ਜਿਵੇਂ ਜਗਨੰਦਨ ਸਿੰਘ ਨੂੰ ਥਾਣੇ ਫੜਾ ਕੇ ਉਸ ਸਮੇਂ ਦੇ ਡੀ.ਐੱਸ.ਪੀ ਚੰਦਰਸ਼ੇਖਰ ਨੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਚਾਰ ਕਿਲਿਆਂ ਦੇ ਇਕਰਾਨਾਮੇ ਤੇ ਰਾਤ ਦੇ ਸਮੇਂ ਦਸਤਖ਼ਤ ਕਰਵਾਏ ਗਏ ਅਤੇ ਭਿੰਦੇ ਸੇਠੀ ਦੇ ਭਰਾ ਰਾਜਕੁਮਾਰ ਪਟਵਾਰੀ ਨੇ ਗੁਰਵੇਲ ਬਾਡੀ ਨੰਬਰਦਾਰ ਨਾਲ ਕਰਵਾਇਆ ਗਿਆ। ਗੁਰਦੇਵ ਸਿੰਘ ਦੀ ਮੌਤ ਤੋਂ ਪਹਿਲਾਂ ਉਹ ਆਪਣੀ ਜੱਦੀ ਜ਼ਮੀਨ ਦੀ ਵਸੀਅਤ ਆਪਣੇ ਪਰਿਵਾਰ ਦੇ ਨਾਮ ਕਰਕੇ ਗਿਆ ਅਤੇ ਉਨ੍ਹਾਂ ਚਾਰ ਕਿਲਿਆਂ ਦੀ ਵਸੀਅਤ ਭਿੰਦੇ ਸੇਠੀ ਦੇ‌ ਪਰਿਵਾਰ ਨਾਮ ਕਰ ਗਿਆ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕੇ ਇਹ ਬਹੁਤ ਵੱਡੀ ਜਾਲਸਾਜੀ ਹੈ। ਪਹਿਲੀ ਗੱਲ ਤਾਂ ਕਿਸਾਨ ਨੂੰ ਲੈਣ ਦੇਣ ਦੇ ਮਾਮਲੇ ਵਿੱਚ ਥਾਣੇ ਫੜਾਉਣ ਹੀ ਬਹੁਤ ਵੱਡਾ ਧੱਕਾ ਹੈ। ਪਰ ਇਸਦੇ ਬਾਵਜੂਦ ਵੀ ਵੱਖ-ਵੱਖ ਅਦਾਲਤਾਂ ਕਿਸਾਨ ਦੇ ਬਰ ਖਿਲਾਫ਼ ਅਤੇ ਆੜ੍ਹਤੀਏ ਦੇ ਹੱਕ ਵਿੱਚ ਭੁਗਤੀਆ ਸਟੇਜ ਤੋਂ ਬੋਲਦਿਆਂ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਇਹ ਵੀ ਅਹਿਦ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਇਸ ਸਮੇਂ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਭੁਪਿੰਦਰ ਚੰਨੂੰ ਨਿਸ਼ਾਨ ਕੱਖਾਂਵਾਲੀ, ਗੁਰਤੇਜ ਖੁੱਡੀਆਂ, ਮਲਕੀਤ ਗੱਗੜ, ਕੁਲਦੀਪ ਕਰਮਗੜ੍ਹ, ਮਨੋਹਰ ਸਿੱਖਾਂਵਾਲਾ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button