Malout News

ਅਲੱਗ ਅਲੱਗ ਚੋਰਾਂ ਨੇ ਦੋ ਥਾਵਾਂ ਤੇ ਬੋਲਿਆ ਧਾਂਵਾ, ਇੱਕ ਨਗਦੀ, ਮੋਬਾਇਲ ਅਤੇ ਦੂਜਾ ਮੋਟਰਸਾਇਕਲ ਚੋਰੀ ਕਰ ਹੋਇਆ ਫਰਾਰ

ਮਲੋਟ:- ਸ਼ਹਿਰ ਮਲੋਟ ਵਿੱਚ ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀ ਚੋਰੀ ਦੀ ਘਟਨਾ ਹੁੰਦੀ ਜਾ ਰਹੀ ਹੈ। ਬੀਤੇ ਦਿਨ ਅਣਪਛਾਤੇ ਵਿਅਕਤੀ ਨੇ ਇਕ ਘਰ ਵਿੱਚ ਦਾਖਲ ਹੋ ਕੇ ਨਗਦੀ ਅਤੇ ਮੋਬਾਇਲ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਕਬਰਵਾਲਾ ਨੇ ਥਾਣਾ ਸਿਟੀ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੈ ਆਪਣਾ ਮੋਟਰਸਾਇਕਲ ਜਿਸਦਾ ਨੰਬਰ ਪੀ.ਬੀ 08ਬੀ.ਯੂ 3819 ਦਾ ਮਾਡਲ 2011 (ਹੀਰੋ ਹਾਂਡਾ ਸਪਲੈਂਡਰ, ਰੰਗ ਕਾਲਾ)

                               

ਜੋ ਕਿ ਮਿਤੀ 25-12-2021 ਨੂੰ ਸ਼ਾਮ 06.30 ਵਜੇ ਦੇ ਕਰੀਬ ਡਾ. ਆਰ.ਪੀ ਸਿੰਘ ਦੇ ਹਸਪਤਾਲ ਵਿੱਚ ਕੰਮ ਕਰਦਾ ਹਾਂ ਅਤੇ ਮੈ ਆਪਣਾ ਮੋਟਰਸਾਇਕਲ ਗੇਟ ਦੇ ਸਾਹਮਣੇ ਖੜ੍ਹਾ ਕਰ ਬਾਜ਼ਾਰ ਵਿੱਚ ਸਾਮਾਨ ਲੈਣ ਲਈ ਗਿਆ ਸੀ। ਜਦੋਂ ਵਾਪਿਸ ਆ ਕੇ ਦੇਖਿਆ ਤਾਂ ਮੇਰਾ ਮੋਟਰਸਾਇਕਲ ਉਸ ਜਗ੍ਹਾ ਉੱਪਰ ਨਹੀ ਸੀ ਅਤੇ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਅਣਪਛਾਤੇ ਵਿਅਕਤੀ ਦੁਆਰਾ ਮੋਟਰਸਾਇਕਲ ਲਿਜਾਂਦੇ ਹੋਏ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆ ਹਨ। ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਅਗਰ ਕਿਸੇ ਨੂੰ ਇਸ ਨੰਬਰ ਦਾ ਮੋਟਰਸਾਇਕਲ ਦਿਖਾਈ ਦਿੰਦਾ ਹੈ ਤਾਂ ਉਹ 85078-00054 ਨੰਬਰ ਤੇ ਸੰਪਰਕ ਕਰਕੇ ਦੱਸ ਸਕਦੇ ਹਨ।

Leave a Reply

Your email address will not be published. Required fields are marked *

Back to top button