Malout News

ਗੁ. ਭਿਆਣਾ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਗੁਰਪੁਰਬ ਸਮਾਗਮ ਕਰਵਾਇਆ

ਮਲੋਟ :-  ਗੁਰਦੁਆਰਾ ਭਿਆਣਾ ਸਾਹਿਬ ਘੁਮਿਆਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੇ ਬਹੁਤ ਹੀ ਸ਼ਰਧਾ ਭਾਵ ਨਾਲ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪੰਰਤ ਪੰਥ ਪ੍ਰਸਿੱਧ ਰਾਗੀ ਢਾਡੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ । ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਇਕਬਾਲ ਸਿੰਘ ਭੀਟੀਵਾਲਾ ਨੇ ਅਰਦਾਸ ਜੋਦੜੀ ਕਰਦਿਆਂ ਸੰਗਤ ਨੂੰ ਗੁਰਬਾਣੀ ਨਾਮ ਸਿਮਰਮ ਜਪਣ ਤੇ ਚੜਦੀ ਕਲਾ ਦਾ ਜੀਵਨ ਦੇਣ ਲਈ ਬੇਨਤੀ ਕੀਤੀ ਅਤੇ ਇਲਾਕੇ ਦੀ ਸੁਖ ਸ਼ਾਂਤੀ ਤੇ ਫਸਲਬਾੜੀ ਦੀ ਸਫਲਤਾ ਲਈ ਅਰਦਾਸ ਵੀ ਕੀਤੀ ।

ਗੁਰੂਘਰ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ ਬਰਾੜ, ਬਾਬਾ ਕੁਲਵੰਤ ਸਿੰਘ ਅਤੇ ਗੁਰੂਘਰ ਦੇ ਸੇਵਾਦਾਰਾਂ ਸੀਰਾ ਬਰਾੜ ਨੇ ਸਮਾਗਮ ਦੀ ਸਫਲਤਾ ਲਈ ਦਿਨ ਰਾਤ ਸੇਵਾ ਕੀਤੀ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਸੰਦੀਪ ਜਿਊਰੀ, ਰਜਿੰਦਰ ਸਿੰਘ ਬਰਾੜ ਅਤੇ ਅਮਨਦੀਪ ਸਿੰਘ ਆਦਿ ਨੇ ਹਾਜਰੀ ਭਰਦਿਆਂ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾਰ ਪ੍ਰਾਪਤ ਕੀਤਾ ।

Leave a Reply

Your email address will not be published. Required fields are marked *

Back to top button