Malout News

ਡਾ. ਆਰ.ਕੇ ਉਪਲ ਦਾ ਸੇਵਾ ਮੁਕਤੀ ਤੇ ਸਮਾਜ ਸੇਵੀ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ

ਮਲੋਟ :-  ਡੀ.ਏ.ਵੀ ਕਾਲਜ ਮਲੋਟ ਵਿਖੇ ਅਰਥਸ਼ਾਸਤਰ ਵਿਭਾਗ ਦੇ ਮੁੱਖੀ ਵਜੋਂ ਸੇਵਾਵਾਂ ਨਿਭਾ ਰਹੇ ਡਾ ਆਰ.ਕੇ ਉਪਲ ਆਖਿਰ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਅਭੁੱਲ ਯਾਦਾਂ ਤੇ ਪ੍ਰਾਪਤੀਆਂ ਦਿੰਦੇ ਹੋਏ 30 ਨਵੰਬਰ ਨੂੰ ਸੇਵਾ ਮੁਕਤ ਹੋ ਗਏ । ਉਹਨਾਂ ਦੀ ਸੇਵਾ ਮੁਕਤੀ ਤੇ ਜਿਥੇ ਕਾਲਜ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਉਥੇ ਹੀ ਮਲੋਟ ਸ਼ਹਿਰ ਵਿਖੇ ਸਮਾਜਸੇਵਾ ਵਿਚ ਮੀਲ ਪੱਥਰ ਸਾਬਤ ਕਰ ਚੁੱਕੀ ਸੰਸਥਾ ਆਰੀ.ਟੀ.ਆਈ ਐਂਡ ਹਿਊਮਨ ਰਾਈਟਸ ਵੱਲੋਂ ਵੀ ਬੀਤੀ ਸ਼ਾਮ ਰਾਤਰੀ ਸੇਵਾ ਮੁਕਤੀ ਤੇ ਇਕ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ।

ਸੰਸਥਾ ਦੇ ਚੇਅਰਮੈਨ ਜੋਨੀ ਸੋਨੀ ਅਤੇ ਮਲੋਟ ਦੇ ਪ੍ਰਧਾਨ ਚਰਨਜੀਤ ਖੁਰਾਣਾ ਵੱਲੋਂ ਮੁੱਖ ਮਹਿਮਾਨ ਡਾ ਉਪਲ ਅਤੇ ਪਤਵੰਤਿਆ ਦਾ ਸਵਾਗਤ ਕੀਤਾ ਗਿਆ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡਾ ਉਪਲ ਦੀਆਂ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਵਿਸ਼ਾਲ ਪ੍ਰਾਪਤੀਆਂ ਹਨ । ਉਹ ਕਰੀਬ 72 ਕਿਤਾਬਾਂ ਲਿਖ ਚੁੱਕੇ ਹਨ ਅਤੇ ਉਹਨਾਂ ਦੇ ਹੁਣ ਤੱਕ 129 ਰਿਸਰਚ ਪੇਪਰ ਰਾਸ਼ਟਰੀ ਜਰਨਲ ਵਿਚ ਅਤੇ 122 ਅੰਤਰਰਾਸ਼ਟਰੀ ਜਰਨਲਾਂ ਵਿਚ ਛਪੇ ਹਨ । ਇਹਨਾਂ ਪ੍ਰਾਪਤੀਆਂ ਕਰਕੇ ਡਾ ਉਪਲ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਸਮੇਤ ਇੰਟਰਨੈਸ਼ਲ ਪੱਧਰ ਤੇ ਦਰਜ ਹੋ ਚੁੱਕਾ ਹੈ । ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਡਾ ਉਪਲ ਨੂੰ ਯਾਦਗਾਰੀ ਚਿਣ ਭੇਂਟ ਕਰਕੇ ਅੱਗੇ ਇਕ ਉਜਵਲ ਭਵਿੱਖ ਦੀ ਕਾਮਨਾ ਕੀਤੀ । ਡਾ ਉਪਲ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਵਾ ਮੁਕਤੀ ਦਾ ਸਮਾਂ ਜਿੰਦਗੀ ਵਿਚ ਬਹੁਤ ਅਹਿਮ ਹੁੰਦਾ ਹੈ ਪਰ ਆਪ ਸੱਭ ਦੇ ਪਿਆਰ ਨੇ ਇਸ ਨੂੰ ਅਭੁੱਲ ਬਣਾ ਦਿੱਤਾ ਹੈ । ਇਸ ਮੌਕੇ ਪਵਨ ਨੰਬਰਦਾਰ, ਚੀਨਾ ਸੋਨੀ, ਅੰਮ੍ਰਿਤ ਪਾਲ, ਅਮਨ ਖੁੰਗਰ, ਮੋਹਿਤ ਗੁਪਤਾ, ਕਾਲੀ ਕਾਠਪਾਲ, ਨਰੇਸ਼ ਚਰਾਇਆ ਆਦਿ ਮੈਂਬਰ ਹਾਜਰ ਸਨ ।

Leave a Reply

Your email address will not be published. Required fields are marked *

Back to top button