District NewsMalout News

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਇੱਕ ਨਵੀਂ ਪ੍ਰਥਾ ਦਾ ਆਗਾਜ਼

ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਪ੍ਰੇਰਨਾ ਨਾਲ ਇੱਕ ਨਵੀਂ ਪ੍ਰਥਾ ਦਾ ਆਗਾਜ਼ ਕੀਤਾ ਗਿਆ। ਇਸ ਪ੍ਰਥਾ ਤਹਿਤ ਸਕੂਲ ਦੇ ਹਿਸਟਰੀ ਲੈਕਚਰਾਰ ਸ਼੍ਰੀਮਤੀ ਕੁਲਦੀਪ ਕੌਰ ਨੇ ਆਪਣੀ ਬੇਟੀ ਦੇ ਜਨਮਦਿਨ ਮੌਕੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਸਕੂਲ ਵਿੱਚ ਪੌਦੇ ਲਗਵਾਏ।

ਇਸ ਦੇ ਨਾਲ ਹੀ ਇੰਗਲਿਸ਼ ਲੈਕਚਰਾਰ ਸ਼੍ਰੀਮਤੀ ਸੰਗੀਤਾ ਮਦਾਨ ਵੱਲੋਂ ਆਪਣੀ ਬੇਟੀ ਦੇ ਜਨਮਦਿਨ ਮੌਕੇ ਸਕੂਲ ਨੂੰ ਸੁੰਦਰ ਬਨਾਉਣ ਦੀ ਪ੍ਰਕਿਰਿਆ ਤਹਿਤ 1100 ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਸ਼੍ਰੀਮਤੀ ਕੁਲਦੀਪ ਕੌਰ ਅਤੇ ਸ਼੍ਰੀਮਤੀ ਸੰਗੀਤਾ ਮਦਾਨ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੀਆਂ ਧੀਆਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

Author: Malout Live

Leave a Reply

Your email address will not be published. Required fields are marked *

Back to top button