District NewsMalout NewsPunjab
ਬਜ਼ਾਜ ਫਾਇਨਾਂਸ ਕੁਲੈਕਸ਼ਨ ਟੀਮ ਮਲੋਟ ਵੱਲੋਂ ਚਾਈਨਾ ਡੋਰ ਨਾ ਵਰਤਣ ਸੰਬੰਧੀ ਹੱਥਾਂ ਵਿੱਚ ਬੈਨਰ ਫੜ੍ਹ ਕੀਤਾ ਲੋਕਾਂ ਨੂੰ ਜਾਗਰੂਕ
ਮਲੋਟ:- ਬਜ਼ਾਜ ਫਾਇਨਾਂਸ ਮਲੋਟ ਦੀ ਕੁਲੈਕਸ਼ਨ ਟੀਮ ਨੇ ਫਲਾਈ ਓਵਰ ਮਲੋਟ ਦੇ ਡਿਵਾਈਡਰ ਉੱਪਰ ਖੜ੍ਹ ਕੇ ਆਪਣੇ ਹੱਥਾਂ ਵਿੱਚ ਚਾਈਨਾ ਡੋਰ ਨਾ ਵਰਤਣ ਸੰਬੰਧੀ ਬੈਨਰ ਲੈ ਅਤੇ ਇਸਤੋਂ ਹੋਣ ਵਾਲੇ ਨੁਕਸਾਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਖਾਸ ਕਰ ਦੋ ਪਹੀਆਂ ਵਾਹਨ ਦੀ ਵਰਤੋਂ ਕਰਦੇ ਹੋਏ
ਆਪਣੇ ਗਲੇ ਨੂੰ ਕਿਸੇ ਕੱਪੜੇ ਨਾਲ ਲਪੇਟ ਕੇ ਰੱਖੋ ਅਤੇ ਸਿਰ ਤੇ ਹੈਲਮੈਂਟ ਪਹਿਨ ਕੇ ਦੋ ਪਹੀਆਂ ਵਾਹਨ ਚਲਾਓ ਅਤੇ ਵਾਹਨ ਚਲਾਉਣ ਮੌਕੇ ਛੋਟੋ ਬੱਚਿਆਂ ਨੂੰ ਵਹੀਕਲ ਅੱਗੇ ਨਾ ਬਿਠਾਉਣ ਲਈ ਕਿਹਾ। ਇਸ ਮੌਕੇ ਸਮੂਹ ਟੀਮ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਬੰਦ ਕੀਤੀ ਜਾਵੇ ਤਾਂ ਜੋ ਇਸਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।