Malout News

ਗੁ. ਚਰਨ ਕਮਲ ਭੋਰਾ ਸਾਹਿਬ ਵਿਖੇ ਦੋ ਰੋਜਾ ਪ੍ਰਕਾਸ਼ ਪੁਰਬ ਸਮਾਗਮ ਸ਼ੁਰੂ

ਮਲੋਟ :-  ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜਾ ਸਮਾਗਮ ਅੱਜ ਸ਼ੁਰੂ ਹੋ ਗਏ । ਇਸ ਮੌਕੇ ਪਹਿਲਾਂ ਸਵੇਰੇ ਪਾਠ ਦੇ ਭੋਗ ਪਾਏ ਗਏ ਉਪਰੰਤ ਉੱਘੇ ਕਥਾ ਵਾਚਕ ਬਾਪੂ ਸੇਵਾ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ । ਉਹਨਾਂ ਉਪਰੰਤ ਪੰਥ ਪ੍ਰਸਿੱਧ ਰਾਗੀ ਜੱਥਾ ਭਾਈ ਵਰਿੰਦਰ ਸਿੰਘ ਜੀ ਬੰਟੀ ਸਿੱਖਵਾਲਾ ਵੱਲੋਂ ਦੋ ਘੰਟੇ ਗੁਰਬਾਣੀ ਕੀਰਤਨ ਕੀਤਾ ਗਿਆ । ਅੰਤ ਵਿਚ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ ਅਤੇ ਦੱਸਿਆ ਕਿ ਭਲਕੇ ਦੇ ਸਮਾਗਮ ਵਿਚ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਭਾਈ ਜਤਿੰਦਰ ਸਿੰਘ ਜੀ ਦਾ ਜੱਥਾ ਹਾਜਰੀ ਭਰ ਕੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਗੁਰਪੁਰਬ ਦੀ ਵਧਾਈ ਦਿੰਦਿੰਆਂ ਸੰਗਤ ਨੂੰ ਬਾਬਾ ਨਾਨਕ ਦੇ ਦੱਸੇ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਬਾਰੇ ਦੱਸਿਆ ਗਿਆ । ਸਮਾਗਮ ਦੀ ਸਮਾਪਤੀ ਤੇ ਜਿਥੇ ਸੰਗਤ ਵੱਲੋਂ ਗੁਰਪੁਰਬ ਦੀ ਅਰਦਾਸ ਕੀਤੀ ਗਈ ਉਥੇ ਨਾਲ ਹੀ ਕਿਸਾਨਾਂ ਵੱਲੋਂ ਦਿੱਲੀ ਵਿਖੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਵਿਚ ਫਤਹਿ ਲਈ ਵੀ ਵਿਸ਼ੇਸ਼ ਤੌਰ ਤੇ ਸੰਗਤੀ ਅਰਦਾਸ ਕੀਤੀ ਗਈ । ਇਸ ਮੌਕੇ ਭਾਈ ਅਮਰੀਕ ਸਿੰਘ ਸੰਧੂ ਹਿੰਦੁਸਤਾਨ ਇੰਡਸਟਰੀਜ ਵਾਲਿਆਂ ਵੱਲੋਂ ਗੁਰੂਘਰ ਵਿਖੇ ਚਲਦੇ ਲੰਗਰਾਂ ਲਈ ਬਰਤਨ ਭੇਂਟ ਕੀਤੇ ਗਏ । ਅੱਜ ਦੇ ਸਮਾਮਗ ਵਿਚ ਹੈਡ ਗ੍ਰੰਥੀ ਭਾਈ ਲਛਮਣ ਸਿੰਘ, ਕਾਕਾ ਜਸਮੀਤ ਸਿੰਘ, ਡ੍ਰਾ. ਸ਼ਮਿੰਦਰ ਸਿੰਘ ਬਰਾੜ, ਥਾਣੇਦਾਰ ਗੁਰਮੇਲ ਸਿੰਘ, ਥਾਣੇਦਾਰ ਗੁਰਮੀਤ ਸਿੰਘ ਸਲਾਮੇਵਾਲੀ, ਜੱਜਬੀਰ ਸਿੰਘ ਸਮਨਦੀਪ ਸਿੰਘ, ਮਹਿੰਦਰ ਸਿੰਘ ਅਤੇ ਬੀਬੀ ਸੁਖਇੰਦਰ ਕੌਰ ਬਰਾੜ ਨੇ ਹਾਜਰੀ ਭਰਦਿਆਂ ਸੇਵਾ ਕੀਤੀ ।

Leave a Reply

Your email address will not be published. Required fields are marked *

Back to top button