District NewsMalout NewsPunjab

‘ਆਯੂਸ਼ਮਾਨ ਭਾਰਤ ਸਕੀਮ’ ‘ਚ ਹਸਪਤਾਲਾਂ ਦੇ 200 ਕਰੋੜ ਫਸੇ, ਬੀਮਾ ਕੰਪਨੀ ਤੇ ਡਾਕਟਰਾਂ ਨੇ ਖੜ੍ਹੇ ਕੀਤੇ ਹੱਥ

ਮਲੋਟ:- ਆਯੂਸ਼ਮਾਨ ਭਾਰਤ ਸਕੀਮ ’ਚ ਹਸਪਤਾਲਾਂ ਦੇ 200 ਕਰੋੜ ਰੁਪਏ ਫਸ ਜਾਣ ’ਤੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਆਈ. ਐੱਮ.ਏ ਪੰਜਾਬ ਨੇ ਸਾਰੇ ਹਸਪਤਾਲਾਂ ਨੂੰ ਆਪਣੇ ਰਿਸਕ ’ਤੇ ਇਸ ਸਕੀਮ ਤਹਿਤ ਕੰਮ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਦੇ ਪੰਜਾਬ ਦੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ 29 ਦਸੰਬਰ ਨੂੰ ਐੱਸ.ਬੀ.ਆਈ ਬੀਮਾ ਕੰਪਨੀ ਨੇ ਇਸ ਸਕੀਮ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਪਾਲਿਸੀ ਬੰਦ ਕਰ ਦਿੱਤੀ, ਜਿਸ ਨਾਲ ਇਸ ਸਕੀਮ ਤਹਿਤ ਭੇਜੇ ਗਏ ਕਲੇਮ ਦੀ ਰਾਸ਼ੀ ਫਸ ਗਈ। ਡਾ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਸਕੀਮ ਤਹਿਤ ਕੰਮ ਕਰਨ ਲਈ ਮਨ੍ਹਾ ਕਰ ਚੁੱਕੇ ਹਨ ਪਰ ਸਿਹਤ ਮੰਤਰੀ ਦੇ ਦਖ਼ਲ ਕਾਰਨ ਡਾਕਟਰਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਪਰ ਆਪ ਬੀਮਾ ਕੰਪਨੀ ਵੱਲੋਂ ਪਾਲਿਸੀ ਬੰਦ ਕਰ ਦਿੱਤੀ ਗਈ ਹੈ। ਬਕਾਇਆ ਰਾਸ਼ੀ ਸੰਬੰਧੀ ਡਾਕਟਰਾਂ ਨੂੰ ਕੁੱਝ ਦੱਸਿਆ ਨਹੀਂ ਜਾ ਰਿਹਾ। ਅਜਿਹੇ ’ਚ ਉਨ੍ਹਾਂ ਨੇ ਬੀਤੇ ਦਿਨ ਲੁਧਿਆਣਾ ’ਚ ਹੋਈ ਇਕ ਹੰਗਾਮੀ ਮੀਟਿੰਗ ’ਚ ਕਹਿ ਦਿੱਤਾ ਕਿ ਹਸਪਤਾਲ ਆਪਣੇ ਰਿਸਕ ’ਤੇ ਕੰਮ ਕਰਨ। ਆਯੂਸ਼ਮਾਨ ਭਾਰਤ ਸਕੀਮ ’ਚ ਹਸਪਤਾਲਾਂ ਦੇ 200 ਕਰੋੜ ਰੁਪਏ ਫਸ ਜਾਣ ’ਤੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਆਈ.ਐੱਮ.ਏ ਪੰਜਾਬ ਨੇ ਸਾਰੇ ਹਸਪਤਾਲਾਂ ਨੂੰ ਆਪਣੇ ਰਿਸਕ ’ਤੇ ਇਸ ਸਕੀਮ ਤਹਿਤ ਕੰਮ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਦੇ ਪੰਜਾਬ ਦੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ 29 ਦਸੰਬਰ ਨੂੰ ਐੱਸ.ਬੀ.ਆਈ ਬੀਮਾ ਕੰਪਨੀ ਨੇ ਇਸ ਸਕੀਮ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਪਾਲਿਸੀ ਬੰਦ ਕਰ ਦਿੱਤੀ, ਜਿਸ ਨਾਲ ਇਸ ਸਕੀਮ ਤਹਿਤ ਭੇਜੇ ਗਏ ਕਲੇਮ ਦੀ ਰਾਸ਼ੀ ਫਸ ਗਈ। ਡਾ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਸਕੀਮ ਤਹਿਤ ਕੰਮ ਕਰਨ ਲਈ ਮਨ੍ਹਾ ਕਰ ਚੁੱਕੇ ਹਨ ਪਰ ਸਿਹਤ ਮੰਤਰੀ ਦੇ ਦਖ਼ਲ ਕਾਰਨ ਡਾਕਟਰਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਪਰ ਆਪ ਬੀਮਾ ਕੰਪਨੀ ਵੱਲੋਂ ਪਾਲਿਸੀ ਬੰਦ ਕਰ ਦਿੱਤੀ ਗਈ ਹੈ। ਬਕਾਇਆ ਰਾਸ਼ੀ ਸੰਬੰਧੀ ਡਾਕਟਰਾਂ ਨੂੰ ਕੁੱਝ ਦੱਸਿਆ ਨਹੀਂ ਜਾ ਰਿਹਾ। ਅਜਿਹੇ ’ਚ ਉਨ੍ਹਾਂ ਨੇ ਬੀਤੇ ਦਿਨ ਲੁਧਿਆਣਾ ’ਚ ਹੋਈ ਇਕ ਹੰਗਾਮੀ ਮੀਟਿੰਗ ’ਚ ਕਹਿ ਦਿੱਤਾ ਕਿ ਹਸਪਤਾਲ ਆਪਣੇ ਰਿਸਕ ’ਤੇ ਕੰਮ ਕਰਨ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਹੋਈ ਇਕ ਸਕੀਮ ਨੂੰ ਸੂਬਿਆਂ ਨੇ ਆਪਣੇ ਪੱਧਰ ’ਤੇ ਲਾਗੂ ਕਰਨਾ ਅਤੇ ਉਸ ਵਿੱਚ ਆਪਣੇ ਹਿੱਸੇ ਦਾ ਆਰਥਿਕ ਯੋਗਦਾਨ ਵੀ ਦੇਣਾ ਸੀ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ ਸਕੀਮ ਬੀ.ਪੀ.ਐੱਲ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਉਨ੍ਹਾਂ ਦੇ ਪਰਿਵਾਰ ਲਈ 5 ਲੱਖ ਰੁਪਏ ਦਾ ਬੀਮਾ ਦਿੱਤਾ ਗਿਆ ਪਰ ਬਾਅਦ ਵਿਚ ਸਿਆਸੀ ਲਾਭ ਲੈਣ ਲਈ ਇਹ ਸਕੀਮ ਸਭ ਦੇ ਲਈ ਓਪਨ ਕਰ ਦਿੱਤੀ। ਜਿਸ ਦੌਰਾਨ ਬੀਮਾ ਕੰਪਨੀ ਕੋਲ ਦਾਅਵਿਆਂ ਦਾ ਹੜ੍ਹ ਆ ਗਿਆ। ਸੂਤਰ ਦੱਸਦੇ ਹਨ ਕਿ 3-4 ਮਹੀਨਿਆਂ ’ਚ ਹੀ ਕੰਪਨੀ ਕੋਲ ਕਰੋੜ ਰੁਪਏ ਦੇ ਕਲੇਮ ਪੈਂਡਿੰਗ ਹੋ ਗਏ। ਲਿਹਾਜਾ ਕੰਪਨੀ ਨੇ ਇਸ ਸਕੀਮ ਤੋਂ ਆਪਣੇ ਹੱਥ ਖਿੱਚ ਲਏ। ਇਸ ਸਕੀਮ ਤਹਿਤ ਕਵਰ ਕੀਤੇ ਗਏ ਲੋਕਾਂ ਦੀ ਹਾਲਤ ਕਾਫੀ ਖ਼ਰਾਬ ਹੈ। ਲੋਕ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਲਈ ਆਯੂਸ਼ਮਾਨ ਭਾਰਤ ਸਕੀਮ ਦੇ ਕਾਰਡ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਨਕਦ ਪੈਸੇ ਜਮ੍ਹਾਂ ਕਰਵਾ ਕੇ ਇਲਾਜ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਆਈ.ਐੱਮ.ਏ ਦੇ ਕਈ ਅਹੁਦੇਦਾਰ ਦੱਸਦੇ ਹਨ ਕਿ ਅਜਿਹੇ ’ਚ ਕਈ ਹਸਪਤਾਲਾਂ ’ਚ ਲੋਕ ਉੂਗਰ ਰੂਪ ਧਾਰਨ ਕਰ ਲੈਂਦੇ ਹਨ ਅਤੇ ਲੜਾਈ-ਝਗੜੇ ਦੀ ਨੌਬਤ ਆ ਜਾਂਦੀ ਹੈ। ਹੁਣ ਇਹ ਹਸਪਤਾਲਾਂ ਦੀ ਰੁਟੀਨ ਦਾ ਹਿੱਸਾ ਬਣਦਾ ਜਾ ਰਹਾ ਹੈ। ਕਈ ਹਸਪਤਾਲ ਪ੍ਰਬੰਧਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਮੈਂ ਸਕੀਮ ਤਹਿਤ ਕਦੇ ਕੰਮ ਨਹੀਂ ਕਰਨਗੇ ਪਰ ਸਰਕਾਰ ਇਸ ਸਿਲਸਿਲੇ ਵਿਚ ਮੌਨ ਧਾਰੀ ਬੈਠੀ ਹੈ। ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਜਾਣ ’ਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਸਕੀਮ ਬੰਦ ਹੋ ਗਈ ਹੈ। ਇਲਾਜ ਕਰਵਾਉਣਾ ਹੈ ਤਾਂ ਨਗਦ ਪੈਸੇ ਨਾਲ ਹੀ ਹੋਵੇਗਾ ਅਜਿਹੇ ਵਿੱਚ ਕਿੱਥੇ ਜਾਈਏ।

Leave a Reply

Your email address will not be published. Required fields are marked *

Back to top button