District NewsMalout News

ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਅਤੇ ਸਾਂਝ ਕੇਂਦਰ ਥਾਣਾ ਲੱਖੇਵਾਲੀ ਵੱਲੋਂ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਪਿੰਡ ਭਾਗਸਰ ਦੇ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਕੀਤਾ ਗਿਆ ਤਕਸੀਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਅਤੇ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਇੰਸਪੈਕਟਰ ਦਿਨੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਸਬ-ਡਿਵੀਜਨ ਸਾਂਝ ਕੇਂਦਰ ਮਲੋਟ ਅਤੇ ਸਾਂਝ ਕੇਂਦਰ ਥਾਣਾ ਲੱਖੇਵਾਲੀ ਵੱਲੋਂ

ਅੱਜ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਪਿੰਡ ਭਾਗਸਰ ਦੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰ ਨੂੰ ਰੋਜ਼ਾਨਾ ਵਰਤੋਂ ਦਾ ਰਾਸ਼ਨ ਤਕਸੀਮ ਕੀਤਾ ਗਿਆ। ਇਸ ਮੌਕੇ ਇੰਚਾਰਜ ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਏ.ਐੱਸ.ਆਈ ਅਮਨਪ੍ਰੀਤ ਸਿੰਘ, ਏ.ਐੱਸ.ਆਈ ਬਲਜੀਤ ਰਾਜ, ਸੀਨੀ. ਸਿਪਾਹੀ ਸੁਖਪਾਲ ਸਿੰਘ ਅਤੇ ਲੇਡੀ ਸੀਨੀ. ਸਿਪਾਹੀ ਪ੍ਰਭਜੋਤ ਕੌਰ ਸਿਵੀਆ ਸਾਂਝ ਟੀਮ ਹਾਜ਼ਿਰ ਸੀ। ਪਿੰਡ ਭਾਗਸਰ ਦੇ ਸਰਪੰਚ ਪਰਮਜੀਤ ਸਿੰਘ ਅਤੇ ਗੁਰਚੇਤ ਸਿੰਘ ਮੈਂਬਰ ਪੰਚਾਇਤ ਵੱਲੋਂ ਇਸ ਉਪਰਾਲੇ ਲਈ ਸਾਂਝ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Author: Malout Live

Back to top button