Malout News

46ਵੀਂ ਮੂਰਤੀ ਸਥਾਪਨਾ ਦਿਵਸ ਅਤੇ ਅਖੰਡ ਜੋਤਿ ਦੇ ਪ੍ਰਕਾਸ਼ ਦਿਵਸ ਦੇ ਮੌਕੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ

ਮਲੋਟ:-ਮਲੋਟ ਸ਼ਹਿਰ ਦੀ ਮੰਡੀ ਹਰਜੀ ਰਾਮ ਵਿੱਚ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਿਰ ਵਿੱਚ 46ਵੀਂ ਮੂਰਤੀ ਸਥਾਪਨਾ ਦਿਵਸ ਅਤੇ ਅਖੰਡ ਜੋਤਿ ਦੇ ਪ੍ਰਕਾਸ਼ ਦਿਵਸ ਦੇ ਮੌਕੇ ‘ਤੇ ਮਾਂ ਭਗਵਤੀ ਦਾ ਵਿਸ਼ਾਲ ਜਗਰਾਤਾ ਹੋਵੇਗਾ। ਸ਼੍ਰੀ ਦੁਰਗਾ ਭਜਨ ਮੰਡਲੀ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਰਮੇਸ਼ ਕਥੂਰੀਆ, ਰਾਜੀਵ ਸ਼ਰਮਾ, ਰਾਮ ਲਾਲ ਮਲੂਜਾ, ਪ੍ਰੇਮ ਗੋਇਲ, ਰਾਮ ਗੋਦਾਰਾ, ਮੁਕੇਸ਼ ਗਰਗ, ਜਿਤੇਂਦਰ ਸਿਡਾਨਾ, ਮੰਗਤ ਬਾਂਸਲ ਅਤੇ ਅਨੁਰੁਧ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਦਿਰ ਵਿੱਚ 46ਵੀਂ ਮੂਰਤੀ ਸਥਾਪਨਾ ਦਿਵਸ ਅਤੇ ਅਖੰਡ ਜੋਤਿ ਦੇ ਪ੍ਰਕਾਸ਼ ਦਿਵਸ ਦੇ ਮੌਕੇ ‘ਤੇ ਆਉਣ ਵਾਲੀ 26 ਜੁਲਾਈ ਦਿਨ ਸ਼ੁਕਰਵਾਰ ਨੂੰ ਮਾਂ ਭਗਵਤੀ ਦਾ ਵਿਸ਼ਾਲ ਜਗਰਾਤਾ ਹੋਵੇਗਾ। ਕਿਰਨ ਸ਼ਰਮਾ ਅਤੇ ਪਾਰਟੀ ਸੁਨਾਮ ਵਾਲਿਆਂ ਦੁਆਰਾ ਮਾਤਾ ਰਾਣੀ ਦੇ ਭਜਨਾ ਦਾ ਗੁਣਗਾਨ ਕਰਕੇ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਉਹਨਾਂ ਦੱਸਿਆ ਕਿ 27 ਜੁਲਾਈ ਦਿਨ ਸ਼ਨੀਵਾਰ ਨੂੰ ਝੰਡੇ ਦੀ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ, ਅਤੇ ਜਗਰਾਤੇ ਦੇ ਦੌਰਾਨ ਆਈ ਹੋਈ ਸੰਗਤ ਦੇ ਲਈ ਲੰਗਰ ਦਾ ਪੂਰਾ ਪ੍ਰਬੰਧ ਹੋਵੇਗਾ।

Leave a Reply

Your email address will not be published. Required fields are marked *

Back to top button